ਕੈਨੇਡਾ ਸਰਕਾਰ ਦਾ ਫੈਸਲਾ, ਭਾਰਤ ਨੂੰ ਵਪਾਰਕ ਗੱਲਬਾਤ ਮੁੜ੍ਹ ਨਾ ਸ਼ੁਰੂ ਕਰਨ ਦੀ ਦਿੱਤੀ ਧਮਕੀ

ਦਿੱਲੀ। ਨਿੱਝਰ ਕਤਲੇਆਮ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਤਨਾਅ ਲਗਾਤਾਰ ਜਾਰੀ ਹੈ ਅਤੇ ਜਿਸਦੇ ਕਾਰਣ ਭਾਰਤ ਦੇ ਵਪਾਰ ਨੂੰ ਵੀ ਕਈ ਸਾਰੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੱਲ ਰਹੇ ਤਨਾਅ ਵਿਚਾਲੇ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਨੇ ਭਾਰਤ ਨਾਲ ਵਪਾਰ ਤੇ ਮੁੜ੍ਹ ਨਾ ਗੱਲਬਾਤ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ।

ਉਹਨਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਹਰਦੀਪ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਨਹੀਂ ਦਿੰਦੀ, ਉਦੋਂ ਤੱਕ ਭਾਰਤ ਨਾਲ ਵਪਾਰਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ।

Tags :