13 ਸਾਲਾ ਬੱਚੀ ਦੇ ਕਤਲ ਮਾਮਲੇ ਵਿੱਚ ਵੱਡਾ ਅਪਡੇਟ, 2 ਦਿਨ ਦਾ ਮਿਲਿਆ ਹੋਰ ਪੁਲਿਸ ਨੂੰ ਰਿਮਾਂਡ

ਜਲੰਧਰ : ਜਲੰਧਰ ਦੇ ਵੈਸਟ ਹਲਕੇ ਵਿੱਚ 13 ਸਾਲਾ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਹੋਰ ਜਾਂਚ ਲਈ ਸਮਾਂ ਮਿਲ ਗਿਆ ਹੈ। ਕਤਲ ਦੇ ਮੁੱਖ ਆਰੋਪੀ ਦਾ 9 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪੁਲਿਸ ਨੇ ਇਸ ਮਾਮਲੇ ਦੀਆਂ ਹੋਰ ਤਹਿਆਂ ਤੱਕ ਪਹੁੰਚਣ ਅਤੇ ਸਬੂਤ ਇਕੱਠੇ ਕਰਨ ਲਈ ਅਦਾਲਤ ਤੋਂ ਦੋਬਾਰਾ 5 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਰੋਪੀ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਆਰੋਪੀ ਤੋਂ ਮਾਮਲੇ ਨਾਲ ਸਬੰਧਤ ਅਹਿਮ ਜਾਣਕਾਰੀ ਕਢਵਾਈ ਜਾਵੇਗੀ। ਵੈਸਟ ਹਲਕੇ ਵਿੱਚ ਹੋਏ ਇਸ ਘਿਨੌਣੇ ਕਤਲ ਕਾਂਡ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਬਾਪ ਵਲੋਂ ਆਪਣੀ ਕੁੜੀ ਦੀ ਸਹੇਲੀ ਨਾਲ ਜਬਰਦਸਤੀ ਕਰਕੇ ਉਸਦਾ ਕਤਲ ਕਰ ਦਿੱਤਾ ਸੀ

#jalandhargirlnews #Jalandhargirllatestupdate #jalandharnews #Jalandharbreakingnews