ਰਾਏਪੁਰ ਵਿੱਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ! 358 ਦੌੜਾਂ ਬਣਾ ਕੇ ਵੀ ਜਿੱਤ ਨਾ ਮਿਲੀ, SA ਦੀ ਰਿਕਾਰਡ ਚੇਜ਼

ਰਾਏਪੁਰ : ODI ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਟੀਮ ਇੰਡੀਆ ਨੂੰ ਸਾਊਥ ਅਫ਼ਰੀਕਾ ਹੱਥੋਂ 4 ਵਿਕਟਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਂਚੀ ਤੋਂ ਬਾਅਦ ਰਾਏਪੁਰ ਵਿੱਚ ਵੀ ਦਰਸ਼ਕਾਂ ਨੂੰ ਬੇਹੱਦ ਹਾਈ ਸਕੋਰਿੰਗ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਇਸ ਵਾਰ ਭਾਰਤੀ ਟੀਮ 358 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਨ ਦੇ ਬਾਵਜੂਦ ਵੀ ਜਿੱਤ ਦਰਜ ਕਰਨ ਵਿੱਚ ਅਸਫਲ ਰਹੀ

Kohli-Ruturaj ਦੇ ਸੈਂਕੜੇ ਗਏ ਬੇਕਾਰ :
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੁਤੂਰਾਜ ਗਾਇਕਵਾੜ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ 358 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਲੱਗ ਰਿਹਾ ਸੀ ਕਿ ਭਾਰਤ ਆਸਾਨੀ ਨਾਲ ਇਹ ਮੈਚ ਜਿੱਤ ਜਾਵੇਗਾ, ਪਰ ਸਾਊਥ ਅਫ਼ਰੀਕਾ ਦੇ ਬੱਲੇਬਾਜ਼ਾਂ ਨੇ ਹੋਰ ਹੀ ਮਨ ਬਣਾਇਆ ਹੋਇਆ ਸੀ, ਮਾਰਕਰਾਮ ਦੀ ਸੈਂਚਰੀ ਤੇ ਬਰੇਵਿਸ ਨੇ ਤੇਜ਼ ਬੱਲੇਬਾਜ਼ੀ ਕਰਕੇ ਇਹ ਮੈਚ ਚ’ ਜਿੱਤ ਹਾਸਿਲ ਕੀਤੀ

ਮਾਰਕਰਮ, ਬ੍ਰੀਤਜ਼ਕੀ ਤੇ ਬ੍ਰੇਵਿਸ ਦਾ ਜ਼ੋਰਦਾਰ ਪ੍ਰਦਰਸ਼ਨ :
359 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਸਾਊਥ ਅਫ਼ਰੀਕਾ ਨੇ ਕਰਾਰਾ ਜਵਾਬ ਦਿੱਤਾ। ਐਡਨ ਮਾਰਕਰਮ ਨੇ ਜ਼ੋਰਦਾਰ ਸੈਂਕੜਾ ਜੜ੍ਹ ਕੇ ਭਾਰਤੀ ਗੇਂਦਬਾਜ਼ਾਂ ਨੂੰ ਦਬਾਅ ਹੇਠ ਲਿਆਂਦਾ। ਇਸ ਤੋਂ ਬਾਅਦ ਮੈਥਿਊ ਬ੍ਰੀਤਜ਼ਕੀ ਅਤੇ ਡੇਵਾਲਡ ਬ੍ਰੇਵਿਸ ਨੇ ਵੀ ਅਰਧ-ਸੈਂਕੜੇ ਵਾਲੀਆਂ ਦਮਦਾਰ ਪਾਰੀਆਂ ਖੇਡੀਆਂ। ਇਨ੍ਹਾਂ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੇ ਦਮ ‘ਤੇ ਸਾਊਥ ਅਫ਼ਰੀਕਾ ਨੇ ਭਾਰਤ ਵਿੱਚ ਵਨ-ਡੇ ਕ੍ਰਿਕਟ ਦਾ ਸਭ ਤੋਂ ਵੱਡਾ ਰਿਕਾਰਡ ਚੇਜ਼ ਕਰਦੇ ਹੋਏ 4 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਜਿੱਤ ਨਾਲ ਸਾਊਥ ਅਫ਼ਰੀਕਾ ਨੇ ਸੀਰੀਜ਼ ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਹੁਣ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ

#SouthAfricaBeatIndia #2ndOdi #IndVSSa #Southafrica #india #Odimatchresult #Viratkohlilatestnews