ਟੋਕੀਓ: ਜਪਾਨ ਦੇ ਦੌਰੇ ‘ਤੇ ਗਏ CM ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ TSF ਅਤੇ ਇਨਵੈਸਟ ਪੰਜਾਬ ਨੇ ਸੂਬੇ ਵਿੱਚ ਇੱਕ ‘ਹੁਨਰ ਉੱਤਮਤਾ ਕੇਂਦਰ’ (Skill Excellence Center) ਸਥਾਪਤ ਕਰਨ ਲਈ ਸਾਂਝੇਦਾਰੀ ਅਤੇ ਸਹਿਯੋਗ ‘ਤੇ ਸਹਿਮਤੀ ਜਤਾਈ, 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਰਸਮੀ ਸਮਝੌਤਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਹਿਯੋਗ ਵਰਤਮਾਨ ਅਤੇ ਉੱਭਰ ਰਹੇ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ ਪ੍ਰਦਾਨ ਕਰਨ ‘ਤੇ ਆਧਾਰਿਤ ਹੋਵੇਗਾ
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕੇਂਦਰ ਰਾਹੀਂ ਹੁਨਰਮੰਦ, ਅਰਧ-ਹੁਨਰਮੰਦ ਵਿਅਕਤੀਆਂ, ਕਾਮਿਆਂ ਅਤੇ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇਗੀ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ
ਨਵੇਂ ਰੁਜ਼ਗਾਰ ਸਿਰਜਣ ਦਾ ਟੀਚਾ :
CM ਮਾਨ ਨੇ ਕਿਹਾ ਕਿ ਇਸ ਨਿਵੇਸ਼ ਦਾ ਮੁੱਖ ਮਕਸਦ ਉਤਪਾਦਨ ਸਮਰੱਥਾ ਵਧਾਉਣਾ, ਨਵੇਂ ਰੁਜ਼ਗਾਰ ਪੈਦਾ ਕਰਨਾ, ਉੱਨਤ ਤਕਨੀਕ ਸ਼ਾਮਲ ਕਰਨਾ ਅਤੇ ਭਾਰਤ ਵਿੱਚ ਕੰਪਨੀ ਦੀ ਲੰਬੇ ਸਮੇਂ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਟੀ.ਐੱਸ.ਐੱਫ. ਨੇ ਪੰਜਾਬ ਪ੍ਰਤੀ ਆਪਣੀ ਲੰਬੀ ਮਿਆਦ ਦੀ ਵਚਨਬੱਧਤਾ ਦੁਹਰਾਈ ਹੈ, ਜਦੋਂ ਕਿ ਮਾਨ ਨੇ ਕੰਪਨੀ ਨੂੰ ਸੂਬੇ ਵਿੱਚ ਵਿਸਥਾਰ ਅਤੇ ਕੰਮਕਾਜ ਨਾਲ ਜੁੜੇ ਸਾਰੇ ਕਾਰਜਾਂ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ
ਪੰਜਾਬ ਵਿੱਚ ਕੰਮ ਕਰਨ ਦਾ ਵਧੀਆ ਤਜਰਬਾ :
ਇਸ ਦੌਰਾਨ TSF. ਸਮੂਹ ਨੇ ਪੰਜਾਬ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਇਸ ਨੂੰ ਮਜ਼ਬੂਤ ਉਦਯੋਗ-ਸਰਕਾਰ ਸਾਂਝੇਦਾਰੀ, ਸੌਖੀਆਂ ਪ੍ਰਕਿਰਿਆਵਾਂ, ਉੱਚ ਗੁਣਵੱਤਾ ਵਾਲੇ ਕਾਰਜਬਲ ਦੀ ਉਪਲਬਧਤਾ, ਨਿਰਵਿਘਨ ਬਿਜਲੀ ਸਪਲਾਈ ਅਤੇ ਅਨੁਕੂਲ ਨਿਵੇਸ਼ ਮਾਹੌਲ ਦਾ ਨਤੀਜਾ ਦੱਸਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸਤਾਵਿਤ ਵਿਸਥਾਰ ਪ੍ਰੋਜੈਕਟ ਨਾਲ ਇਹ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ ਅਤੇ ਪ੍ਰੋਜੈਕਟ ਲਈ ਲੋੜੀਂਦੀਆਂ ਪ੍ਰਵਾਨਗੀਆਂ ਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਵਿੱਚ ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਤੋਂ ਨਿਰੰਤਰ ਸਹਿਯੋਗ ਦੀ ਆਸ ਜਤਾਈ



#japantourcmmann #cmbhagwantmannjapantour #japantourcmpunjab #cmbhagwantmann
