ਲੁਧਿਆਣਾ ਵਿਖੇ ਅੱਜ ਵਾਲਮੀਕ ਭਾਈਚਾਰੇ ਦੇ ਧਾਕੜ ਜਰਨੈਲ ਸ਼੍ਰੀ ਵਿਜੇ ਦਾਨਵ ਜੀ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਦਫ਼ਤਰ ਵਿੱਚ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੂੰ ਵਿਸ਼ੇਸ਼ ਨਿਮੰਤਰਣ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਾਲਮੀਕ ਮਜ਼੍ਹਬੀ ਤੇ ਈਸਾਈ ਭਾਈਚਾਰੇ ਦੇ ਧਾਕੜ ਲੀਡਰਾ ਨੇ ਮਿਲ ਕੇ ਇੱਕ ਅਦੁੱਤੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਆਪੋ ਆਪਣੇ ਸਮਾਜ ਦੇ ਲੋਕਾਂ ਨੂੰ ਪ੍ਰੇਰਿਆ, ਇਹ ਮੀਟਿੰਗ ਪੰਜਾਬ ਵਿੱਚ ਵਸਦੇ sc bc obc ਤੇ ਘੱਟ ਗਿਣਤੀਆਂ ਨੂੰ ਸਾਂਝੇ ਤੌਰ ਤੇ ਆਪਣੇ ਮੁਡਲੇ ਅਧਿਕਾਰਾਂ ਪ੍ਰਤੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਕਰੇਗੀ, ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਪਿਆਰੇ ਮਾਣ ਸਨਮਾਣ ਲਈ ਵਿਜੇ ਦਾਨਵ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਨਾਲ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ H S ਬਾਵਾ ਜੀ ਤੇ ਪ੍ਰਧਾਨ ਲੁਧਿਆਣਾ ਰਾਜ ਸਿੱਧੂ, ਵਿਲਸਨ ਮਸੀਹ ਆਦਿ ਹਾਜ਼ਰ ਸਨ

