NEET 2024 ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਮਿਲੀ ਕਲੀਨ ਚਿੱਟ, ਪੜੋ ਪੂਰੀ ਖ਼ਬਰ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ਰਾਹੀਂ ਕੇਂਦਰ ਦੀ ਮੋਦੀ ਸਰਕਾਰ ਅਤੇ CBI ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਨੀਟ (NEET) ਪੇਪਰ ਲੀਕ ਮਾਮਲੇ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਕਥਿਤ ਤੌਰ ‘ਤੇ ਕਲੀਨ ਚਿੱਟ ਦੇ ਦਿੱਤੀ ਗਈ ਹੈ

ਅਰਵਿੰਦ ਕੇਜਰੀਵਾਲ ਨੇ ਆਪਣੇ ਪੋਸਟ ਵਿੱਚ ਲਿਖਿਆ, “ਲੋ, ਮੋਦੀ ਜੀ ਦੀ ਪੂਰੀ ਪੋਲ ਖੁੱਲ੍ਹ ਗਈ ਹੈ। 2024 ਵਿੱਚ NEET ਦਾ ਪੇਪਰ ਲੀਕ ਹੋਇਆ। ਮੋਦੀ ਸਰਕਾਰ ਨੇ ਇਸ ਨੂੰ ਮਾਸਟਰਮਾਈਂਡ ਕਹਿ ਕੇ ਗ੍ਰਿਫ਼ਤਾਰ ਕੀਤਾ। ਫਿਰ CBI ਨੇ ਜਾਣਬੁੱਝ ਕੇ ਸਮੇਂ ਸਿਰ ਚਾਰਜਸ਼ੀਟ ਦਾਇਰ ਨਹੀਂ ਕੀਤੀ, ਜਿਸ ਕਾਰਨ ਇਸ ਨੂੰ ਤਿੰਨ ਮਹੀਨਿਆਂ ਵਿੱਚ ਹੀ ਆਟੋਮੈਟਿਕ ਜ਼ਮਾਨਤ ਮਿਲ ਗਈ

ਉਨ੍ਹਾਂ ਅੱਗੇ ਤੰਜ ਕੱਸਦਿਆਂ ਲਿਖਿਆ, “ਅਤੇ ਅੱਜ ਉਸ ਨੂੰ CBI ਤੋਂ ਮੋਦੀ ਜੀ ਨੇ ਕਲੀਨ ਚਿੱਟ ਦੁਆ ਦਿਓ। ਵਾਹ ਮੋਦੀ ਜੀ ਵਾਹ! ਆਪਸੇ ਨਾ ਹੋ ਪਾਏਗਾ, ਕਿਉਂਕਿ ਆਪਕੀ ਨੀਅਤ ਮੇਂ ਖੋਟ ਹੈ