ਨਿਊਜ਼ੀਲੈਂਡ ‘ਚ ਸਿੱਖਾਂ ਦੇ ਨਗਰ ਕੀਰਤਨ ਦਾ ਵਿਰੋਧ: ਗੋਰਿਆਂ ਨੇ ਰੋਕਿਆ ਰਸਤਾ, ਲਿਖਿਆ- ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ

ਆਕਲੈਂਡ : ਨਿਊਜ਼ੀਲੈਂਡ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਦਾ ਸਥਾਨਕ ਲੋਕਾਂ ਦੇ ਇੱਕ ਸਮੂਹ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾ ਸਿਰਫ਼ ਨਗਰ ਕੀਰਤਨ ਦਾ ਰਸਤਾ ਰੋਕਿਆ, ਸਗੋਂ ਹੱਥਾਂ ਵਿੱਚ ਇਤਰਾਜ਼ਯੋਗ ਬੈਨਰ ਫੜ ਕੇ ਨਾਅਰੇਬਾਜ਼ੀ ਵੀ ਕੀਤੀ। ਤੇ ONE ਨੈਸ਼ਨ ਤੇ ਈਸਾ GOD ਦੇ ਨਾਅਰੇ ਲਗਾਏ, ਕਿਉਕਿ ਜਿਨ੍ਹਾਂ ਨੇ ਰਾਸਤਾ ਰੋਕਿਆ ਦੱਸਿਆ ਜਾ ਰਿਹਾ ਉਹ ਕਿਸੇ ਚਰਚ ਦੇ ਲੋਕ ਨੇ

‘ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿਓ’ – ਬੈਨਰਾਂ ‘ਤੇ ਲਿਖੇ ਸਖ਼ਤ ਸ਼ਬਦ
ਮਿਲੀ ਜਾਣਕਾਰੀ ਅਨੁਸਾਰ, ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਵੱਡੇ-ਵੱਡੇ ਬੈਨਰ ਸਨ, ਜਿਨ੍ਹਾਂ ‘ਤੇ ਲਿਖਿਆ ਸੀ:

“ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ” ਅਤੇ “ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ, ਇਹ ਸਾਡੀ ਜ਼ਮੀਨ ਹੈ, ਇਹੀ ਸਾਡਾ ਸਟੈਂਡ ਹੈ

ਗੁਰੂਘਰ ਦੇ ਬਿਲਕੁਲ ਨੇੜੇ ਹੋਇਆ ਹੰਗਾਮਾ :

ਸਿੱਖ ਆਗੂ ਸੰਨੀ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਾਊਥ ਆਕਲੈਂਡ ਦੇ ਇਲਾਕੇ ਵਿੱਚ ਬੜੀ ਸ਼ਾਂਤਮਈ ਸ਼ਰਧਾ ਨਾਲ ਕੱਢਿਆ ਜਾ ਰਿਹਾ ਸੀ। ਨਗਰ ਕੀਰਤਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮਨੁਰੇਵਾ ਤੋਂ ਸ਼ੁਰੂ ਹੋਇਆ ਸੀ। ਜਦੋਂ ਸੰਗਤ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਗੁਰੂਦੁਆਰਾ ਸਾਹਿਬ ਦੇ ਨੇੜੇ ਪਹੁੰਚੀ, ਤਾਂ ਕਰੀਬ 30-35 ਸਥਾਨਕ ਲੋਕਾਂ ਦੇ ਇੱਕ ਸਮੂਹ ਨੇ ਰਸਤਾ ਘੇਰ ਲਿਆ

ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸ਼ਾਂਤ ਹੋਇਆ ਮਾਮਲਾ
ਇਸ ਘਟਨਾ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਤਣਾਅ ਵਾਲੀ ਸਥਿਤੀ ਬਣ ਗਈ ਸੀ। ਮੌਕੇ ‘ਤੇ ਮੌਜੂਦ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਅਤੇ ਸੂਝਬੂਝ ਨਾਲ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ, ਸਿੱਖ ਭਾਈਚਾਰੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਨਗਰ ਕੀਰਤਨ ਹਮੇਸ਼ਾ ਸ਼ਾਂਤੀ ਅਤੇ ਮਾਨਵਤਾ ਦਾ ਸੰਦੇਸ਼ ਦਿੰਦੇ ਹਨ