ਮਲੌਦ ਦੇ ਪਿੰਡ ਰੋਸਿਆਣਾ ਵਿਖੇ ਖੇਡਦਾ-ਖੇਡਦਾ ਇੱਕ ਡੇਢ ਸਾਲਾ ਮਾਸੂਮ ਬੱਚਾ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਅਤੇ ਜਿਸਦੇ ਕਾਰਣ ਉਸਦੀ ਤੜਫ-ਤੜਫ ਕੇ ਮੌਤ ਹੋ ਗਈ। ਮਿ੍ਰਤਕ ਬੱਚੇ ਦੀ ਪਹਿਚਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸਿਆਣਾ ਵਜੋਂ ਹੋਈ ਹੈ। ਦੱਸ ਦਈਏ ਕਿ ਮਨਵੀਰ ਦੀ ਮਾਂ ਜੋ ਕਿ ਬੱਚੇ ਨੂੰ ਨਹਾਉਣ ਲਈ ਬਾਲਟੀ ਵਿੱਚ ਬਿਜਲੀ ਦੀ ਰਾਡ ਲਗਾ ਪਾਣੀ ਗਰਮ ਕਰ ਰਹੀ ਸੀ ਜਿਸਤੋ ਬਾਅਦ ਉਹ ਪਾਣੀ ਗਰਮ ਕਰ ਰਾਡ ਅੰਦਰ ਰੱਖਣ ਚਲੀ ਗਈ ਅਤੇ ਬੱਚਾ ਪਾਣੀ ਨਾਲ ਉਬਲਦੀ ਬਾਲਟੀ ਵਿੱਚ ਡਿੱਗ ਗਿਆ। ਜਿਸਤੋ ਬਾਅਦ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਬੱਚੇ ਦੀ ਮੌਤ ਹੋ ਗਈ।
