ਮਹਾਰਸ਼ਟਰ ਦੇ ਬੀਡ ਜ਼ਿਲੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨਾਨਾ-ਨਾਨੀ ਵੱਲੋ 10 ਸਾਲ ਦੇ ਬੱਚੇ ਨੂੰ ਚੱਪਲਾਂ ਨਾ ਲੈ ਕੇ ਦੇਣ ਤੇ ਬੱਚੇ ਨੇ ਖੁਦਕਸ਼ੀ ਕਰ ਲਈ। ਬੱਚਾ ਜੋ ਕਿ ਆਪਣੇ ਨਾਨਾ-ਨਾਨੀ ਨਾਲ ਰਹਿ ਰਿਹਾ ਸੀ ਅਤੇ ਲੜਕੇ ਦੇ ਮਾਤਾ-ਪਿਤਾ ਦੋਵੇਂ ਖੇਤ ਮਜ਼ਦੂਰ ਹਨ। ਲੜਕੇ ਨੇ ਨਾਨਾ-ਨਾਨੀ ਨੂੰ ਚੱਪਲਾਂ ਦਾ ਨਵਾਂ ਜੋੜਾ ਖਰੀਦਣ ਲਈ ਕਿਹਾ ਪਰ ਉਸ ਦੇ ਨਾਨਾ-ਨਾਨੀ ਨੇ ਉਸਦੀ ਮੰਗ ਨਹੀਂ ਪੂਰੀ ਕੀਤੀ। ਫਿਰ ਲੜਕੇ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦੇ ਘਰ ਜਾ ਰਿਹਾ ਹੈ ਪਰ ਉਸਨੇ ਮਾਪਿਆਂ ਕੋਲ ਜਾਂਦਿਆਂ ਰਾਹ ’ਚ ਦਰੱਖਤ ਨਾਲ ਫਾਹਾ ਲੈ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
