ਹੁਸ਼ਿਆਰਪੁਰ ਤੋ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਕੋਠੀ ਵਿੱਚ ਵਿਜੀਲੈਂਸ ਦੀ ਟੀਮ ਵੱਲੋ ਛਾਪਾ ਮਾਰਿਆ ਗਿਆ ਹੈ। ਦੱਸ ਦਈਏ ਕਿ ਇਹ ਕੋਠੀ ਸਾਬਕਾ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਵੱਲੋ ਮੰਤਰੀ ਹੁੰਦੇ ਹੋਏ ਬਣਾਈ ਗਈ ਸੀ ਜਿਸਦੇ ਕਾਰਣ ਇਹ ਕੋਠੀ ਕਾਫੀ ਲੰਮੇ ਸਮੇਂ ਤੋ ਵਿਵਾਦਾ ਵਿੱਚ ਹੈ। ਕੁੱਝ ਸਮਾਂ ਪਹਿਲਾ ਸਾਬਕਾ ਮੰਤਰੀ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆ ਨੂੰ 50 ਲੱਖ ਰੁਪਏ ਦੇ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ ਜੋ ਕਿ ਹੁਣ ਰੋਪੜ ਜੇਲ੍ਹ ਵਿੱਚ ਕੈਦ ਹਨ।
