ਮੈਂ ਖਾਲਿਸਤਾਨ ਦੇ ਖਿਲਾਫ ਵੀ ਹਾਂ, ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ- ਲਾਰੈਂਸ ਬਿਸ਼ਨੋਈ

ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਲਗਾਤਾਰ ਸੁਰਖੀਆਂ ਵਿੱਚ ਹਨ। ਬਿਸ਼ਨੋਈ ਨੇ ਇੱਕ ਇੰਟਰਵਿਊ ਦੋਰਾਨ ਸਿੱਧੂ ਕਤਲਕਾਂਡ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਹੈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਬਲਕੌਰ ਸਿੰਘ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਉਤੇ ਪੰਜਾਬ ਪੁਲਿਸ ਨੇ ਕਈ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਕੌਰ ਸਿੰਘ ਨੂੰ ਧਮਕੀਆਂ ਦੇਣ ਦੇ ਸਵਾਲ ਉਤੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਗਈ। ਜੇ ਕਿਸੇ ਹੋਰ ਨੇ ਅਜਿਹਾ ਕੀਤਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਗੈਂਗਸਟਰ ਲਾਰੈਂਸ ਨੇ ਕਿਹਾ ਕਿ ਉਹ (ਬਲਕੌਰ ਸਿੰਘ) ਮੇਰੇ ਬਜ਼ੁਰਗ ਵਰਗਾ ਹੈ। ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ। ਉਹ (ਸਿੱਧੂ ਮੂਸੇਵਾਲਾ ਦਾ ਪਿਤਾ) ਸਾਡੇ ਖਿਲਾਫ ਬੋਲ ਰਿਹਾ ਹੈ। ਇਸਤੋ ਇਲਾਵਾ ਬਿਸ਼ਨੋਈ ਨੇ ਕਿਹਾ ਕਿ ‘ਸਾਡੇ ਭਰਾ ਦਾ ਕਤਲ ਕਰਵਾਉਣ ‘ਚ ਉਸ ਦਾ ਹੱਥ ਸੀ। ਗੁਰਲਾਲ ਨੂੰ, ਵਿੱਕੀ ਨੂੰ… ਸਾਡੇ ਉਸ ਦੇ ਪਰਿਵਾਰ ਨਾਲ ਨਹੀਂ ਸਗੋਂ ਉਸ ਨਾਲ ਮਤਭੇਦ ਸਨ। ਉਸ ਨੇ ਸਾਡੇ ਭਰਾਵਾਂ ਨੂੰ ਮਰਵਾਇਆ, ਇਸ ਲਈ ਸਾਡੇ ਭਰਾਵਾਂ ਨੇ ਉਸ (ਮੂਸਾਵਾਲਾ) ਨੂੰ ਮਾਰਿਆ ਹੋਵੇਗਾ। ਸਾਡਾ ਉਸ ਦੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।” ਉਸ ਨੇ ਕਿਹਾ-”ਪੁੱਤ ਮਰ ਗਿਆ, ਉਸ ਤੋਂ ਬਾਅਦ ਰੈਲੀਆਂ ਕਰ ਰਹੇ ਹਨ। ਹੋ ਸਕਦਾ ਹੈ, ਉਸ ਨੇ ਰਾਜਨੀਤੀ ਵਿਚ ਆਉਣਾ ਹੈ, ਚੋਣ ਲੜਨੀ ਹੈ। ਲਾਰੈਂਸ ਨੇ ਇਹ ਵੀ ਦੋਸ਼ ਲਾਇਆ ਕਿ ਸਿੱਧੂ ਦੇ ਪਿਤਾ ਦਾ ਕੁਝ ਲੋਕਾਂ ਨਾਲ ਵਿੱਤੀ ਲੈਣ-ਦੇਣ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਸੀਬੀਆਈ ਜਾਂਚ ਹੁੰਦੀ ਹੈ ਤਾਂ ਬਹੁਤੇ ਲੋਕ ਛੁੱਟ ਜਾਣਗੇ। ਉਸ ਨੇ ਕਿਹਾ, ‘ਮੈਂ ਸਿੱਧੂ ਮੂਸੇਵਾਲੇ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ ਵੀ ਹਾਂ। ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ। ਸਿਰਫ਼ ਮੈਂ ਹੀ ਨਹੀਂ ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ ਹਨ।

Tags :