ਲੋਕਾ ਨੇ ਸਨੈਚਰ ਨੂੰ ਖੰਭੇ ਨਾਲ ਬੰਨ ਕੀਤੀ ਜੰਮ ਕੇ ਕੁੱਟਮਾਰ

ਲੁਧਿਆਣਾ ਦੇ ਢੰਡਾਰੀ ਕਲਾਂ ਵਿੱਚ ਸਵਿਗੀ ਫੂਡ ਡਿਲੀਵਰੀ ਬੁਆਏ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਸਨੈਚਰ ਨੂੰ ਲੋਕਾਂ ਨੇ ਕਾਬੂ ਕਰਕੇ ਜੰਮ ਕੇ ਕੁੱਟਮਾਰ ਕੀਤੀ। ਜਦੋਂਕਿ ਉਸਦੇ ਦੋ ਸਾਥੀ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ।

ਇਸਤੋਂ ਬਾਅਦ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ਰਾਮ ਕੁਮਾਰ ਨੇ ਦੱਸਿਆ ਕਿ ਉਹ ਦੁੱਗਰੀ ਦਾ ਰਹਿਣ ਵਾਲਾ ਹੈ। ਸ਼ਨੀਵਾਰ ਨੂੰ ਉਹ ਢੰਡਾਰੀ ਕਲਾਂ ਇਲਾਕੇ ‘ਚ ਸਾਮਾਨ ਦੀ ਡਿਲਿਵਰੀ ਦੇਣ ਜਾ ਰਿਹਾ ਸੀ। ਲੋਕਾਂ ਨੇ ਦੋਸ਼ੀ ਨੂੰ ਰੱਸੀ ਦੀ ਮੱਦਦ ਨਾਲ ਖੰਭੇ ਨਾਲ ਬੰਨ੍ਹ ਦਿੱਤਾ।

Tags :