ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਸਿਆਸਤ ਗਰਮਾ ਗਈ ਹੈ। ਇਸ ਦਰਮਿਆਨ ਮੈਡਮ ਸਿੱਧੂ ਨੇ ਇੱਕ ਵੱਡਾ ਤੇ ਤਿੱਖਾ ਬਿਆਨ ਦੇ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।
ਮੈਡਮ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਸਦਾ ਤੋਂ ਸਾਫ਼ ਦਿਲ ਅਤੇ ਭੋਲਭਾਲੇ ਰਹੇ ਹਨ, ਪਰ ਆਪਣੀ ਨਿੱਜੀ ਸਿਆਸੀ ਸਵਾਰਥਾਂ ਕਰਕੇ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਭੁਲਾਵੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਪਰਿਵਾਰਾਂ ਲਈ ਲਾਭ ਇਕੱਠਾ ਕੀਤਾ।
ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ “ਪੰਜਾਬ ਲਈ ਜੋ ਵੀ ਹੁੰਦਾ ਹੈ, ਉਹ ਦਿਲੋਂ ਹੁੰਦਾ ਹੈ। ਪੰਜਾਬੀ ਲੋਕ ਪਿਆਰ ਕਰਨ ਵਾਲੇ ਹਨ ਅਤੇ ਸੱਚੇ ਮਨ ਨਾਲ PM ਮੋਦੀ ਜੀ ਦਾ ਸਵਾਗਤ ਕਰਦੇ ਹਨ।”
ਇਸ ਤੋਂ ਇਲਾਵਾ ਮੈਡਮ ਸਿੱਧੂ ਨੇ ਵਿਰੋਧੀ ਧਿਰਾਂ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਨੂੰ ਕੁਝ ਦੇਣ ਆਉਂਦਾ ਹੈ, ਤਾਂ ਸਾਰੇ ‘ਰਾਜਨੀਤਿਕ ਚੋਰ’ ਇੱਕ ਮੰਚ ’ਤੇ ਇਕੱਠੇ ਹੋ ਕੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਵਿਘਨ ਪਾਉਂਦੇ ਹਨ।
ਉਨ੍ਹਾਂ ਨੇ ਆਖਿਆ ਕਿ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀ ਮਿਹਨਤ ਨਾਲ ਇਹ ਪਦਵੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਕੋਲ ਦੇਸ਼ ਅਤੇ ਰਾਜ ਲਈ ਕੁਝ ਵਧੀਆ ਕਰਨ ਦੀ ਤਾਕਤ ਹੈ। ਪੰਜਾਬ ਨੂੰ ਮਿਲ ਰਹੀਆਂ ਸਹੂਲਤਾਂ ਲਈ ਕ੍ਰਿਤਗਿਆਤਾ ਜ਼ਾਹਰ ਕਰਨੀ ਚਾਹੀਦੀ ਹੈ।
ਮੈਡਮ ਸਿੱਧੂ ਦਾ ਇਹ ਬਿਆਨ PM ਮੋਦੀ ਦੇ ਜਲੰਧਰ ਦੌਰੇ ਤੋਂ ਠੀਕ ਪਹਿਲਾਂ ਆਉਣ ਕਾਰਨ ਸਿਆਸੀ ਤੌਰ ’ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ



