ਚੰਡੀਗੜ੍ਹ: ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ CM ਭਗਵੰਤ ਮਾਨ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਝਟਕਾ ਲੱਗਿਆ ਹੈ। ਕੇਂਦਰੀ ਵਿਦੇਸ਼ ਮੰਤਰਾਲੇ (MEA) ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੇ ਫਰਵਰੀ ਵਿੱਚ ਹੋਣ ਵਾਲੇ UK ਅਤੇ ਇਜ਼ਰਾਈਲ ਦੇ ਦੌਰੇ ਨੂੰ ‘Political Clearance’ ਦੇਣ ਤੋਂ ਇਨਕਾਰ ਕਰ ਦਿੱਤਾ ਹੈ
ਨਿਵੇਸ਼ਕਾਂ ਨੂੰ ਸੱਦਾ ਦੇਣ ਦੀ ਸੀ ਯੋਜਨਾ
ਮੁੱਖ ਮੰਤਰੀ ਮਾਨ ਇੱਕ 25 ਮੈਂਬਰੀ ਉੱਚ ਪੱਧਰੀ ਵਫਦ ਦੀ ਅਗਵਾਈ ਕਰਦੇ ਹੋਏ 7 ਤੋਂ 10 ਦਿਨਾਂ ਲਈ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸਨ। ਇਸ ਦੌਰੇ ਦਾ ਮੁੱਖ ਮਕਸਦ ਮਾਰਚ 2026 ਵਿੱਚ ਹੋਣ ਵਾਲੇ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ’ ਲਈ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾ ਦੇਣਾ ਸੀ। ਇਸ ਵਫਦ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀ ਭਗਤ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ
ਬਿਨਾਂ ਕਾਰਨ ਦੱਸੇ ਰੱਦ ਕੀਤੀ ਮਨਜ਼ੂਰੀ
ਸੂਤਰਾਂ ਅਨੁਸਾਰ, ਵਿਦੇਸ਼ ਮੰਤਰਾਲੇ ਨੇ ਇਸ ਇਨਕਾਰ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ। ਨਿਯਮਾਂ ਮੁਤਾਬਕ, ਕਿਸੇ ਵੀ ਰਾਜ ਦੇ ਮੁੱਖ ਮੰਤਰੀ ਜਾਂ ਸੀਨੀਅਰ ਨੇਤਾ ਨੂੰ ਵਿਦੇਸ਼ੀ ਦੌਰੇ ਲਈ ਕੇਂਦਰ ਤੋਂ ਸਿਆਸੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਹੋਟਲ ਬੁਕਿੰਗ ਅਤੇ ਮੀਟਿੰਗਾਂ ਦਾ ਸ਼ਡਿਊਲ ਤੈਅ ਹੋਣਾ ਬਾਕੀ ਸੀ, ਪਰ ਕਲੀਅਰੈਂਸ ਨਾ ਮਿਲਣ ਕਾਰਨ ਹੁਣ ਇਹ ਦੌਰਾ ਰੱਦ ਕਰਨਾ ਪਵੇਗਾ
ਪਹਿਲਾਂ ਵੀ ਲੱਗ ਚੁੱਕੀਆਂ ਹਨ ਪਾਬੰਦੀਆਂ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਮਾਨ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੋਵੇ:
ਅਗਸਤ 2024: ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਸਫਲ ਦੌਰਾ: ਹਾਲਾਂਕਿ, ਪਿਛਲੇ ਸਾਲ ਦਸੰਬਰ ਵਿੱਚ ਉਹ JAPAN ਅਤੇ SOUTH KOREA ਦੇ ਸਫਲ ਦੌਰੇ ‘ਤੇ ਗਏ ਸਨ, ਜਿੱਥੇ ਉਨ੍ਹਾਂ ਨੇ ਕਈ ਵੱਡੇ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ ਸੀ
BhagwantMann #PunjabPolitics #MEA #PunjabNews #BreakingNews #AAP #PunjabInvestment #CentralGovernment #InvestPunjab #LondonTour #PunjabCabinet #SanjeevArora #PunjabGovernment #NewsUpdate
