ਮੋਗਾ ਦੇ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਕੋਰਟ ਕੰਪਲੈਕਸ ਨੇੜੇ ਇੱਕ ਆਈ-20 ਗੱਡੀ ਖੜੀ ਹੈ, ਜਿਸਦੇ ਵਿੱਚ ਦੋ ਗੈਂਗਸਟਰ ਸਵਾਰ ਹਨ ਜੋ ਕਿ ਜੌਹਨ ਬੁੱਟਰ ਦੇ ਸਾਥੀ ਹਨ।
ਜਿਹਨਾ ਨੂੰ ਪੁਲਿਸ ਵੱਲੋ ਮੌਕੇ ਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ, ਜਿਹਨਾਂ ਪਾਸੋਂ 6 ਪਿਸਟਲ ਅਤੇ 8 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਇਹਨਾਂ ਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।