(ਨਵੀਂ ਦਿੱਲੀ) : ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਕਾਂਗਰਸ ਚ’ ਅੰਦਰੂਨੀ ਲੜਾਈ ਸ਼ੁਰੂ ਹੋ ਗਈ ਆ, ਕਿਉਕਿ ਕਲ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਹਾਈ ਕਮਾਂਡ ਤੇ’ ਨਿਸ਼ਾਨਾ ਸਾਧਿਆ ਸੀ ਕਿ ਕਾਂਗਰਸ 500 ਕਰੋੜ ਲੈਕੇ CM ਚੇਹਰਾ ਬਣਾਉਂਦੀ ਆ ਤੇ ਜਿਸ ਤੋਂ ਬਾਅਦ ਹੁਣ ਪਾਰਟੀ ਦੇ ਇੱਕ ਸੀਨੀਅਰ ਕੌਮੀ ਬੁਲਾਰੇ ਸੁਰੇਂਦਰ ਰਾਜਪੂਤ ਨੇ ਮੈਡਮ ਸਿੱਧੂ ਦੇ ਦੋਸ਼ਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਛੱਡਣ ਤੱਕ ਦੀ ਸਲਾਹ ਦੇ ਦਿੱਤੀ ਹੈ।
ਕਾਂਗਰਸ ਬੁਲਾਰੇ ਨੇ ਇਹ ਵੀ ਕਿਹਾ ਕਿ ਨਵਜੋਤ ਕੌਰ ਸਿੱਧੂ ਉਹ ਵਿਅਕਤੀ ਰਹੀ ਹੈ ਜੋ ਇੱਕ ਸਮੇਂ ‘ਤੇ ਕਾਂਗਰਸ ਦੀ ਖੁੱਲ੍ਹ ਕੇ ਤਰੀਫ਼ ਕਰਦੀ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਿਮਾਰੀ ਜਾਂ ਨਿੱਜੀ ਹਾਲਾਤਾਂ ਨੂੰ ਲੈ ਕੇ ਕਿਸੇ ‘ਤੇ ਟਿੱਪਣੀ ਕਰਨਾ ਠੀਕ ਨਹੀਂ ਅਤੇ ਅਜਿਹੇ ਸੰਵੇਦਨਸ਼ੀਲ ਮਾਮਲਿਆਂ ‘ਚ ਸੰਯਮ ਵਰਤਿਆ ਜਾਣਾ ਚਾਹੀਦਾ ਹੈ।
ਬੁਲਾਰੇ ਨੇ ਦੋ ਟੁਕ ਸ਼ਬਦਾਂ ‘ਚ ਕਿਹਾ ਕਿ ਜੇਕਰ ਨਵਜੋਤ ਕੌਰ ਕੋਲ ਕੋਈ ਮਜ਼ਬੂਤ ਸਬੂਤ ਹਨ, ਤਾਂ ਉਹਨਾਂ ਨੂੰ ਖੁੱਲ੍ਹੇ ਤੌਰ ‘ਤੇ ਸਾਹਮਣੇ ਲਿਆਇਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਕਿਸੇ ਹੋਰ ਰਾਜਨੀਤਕ ਪਾਰਟੀ ‘ਚ ਜਾਣਾ ਚਾਹੁੰਦੀ ਹੈ, ਤਾਂ ਇਹ ਉਸ ਦਾ ਨਿੱਜੀ ਫੈਸਲਾ ਹੈ, ਪਰ ਬਿਨਾਂ ਆਧਾਰ ਦੇ ਬਿਆਨ ਦੇਣ ਨਾਲ ਪਾਰਟੀ ਚ’ ਹਾਲਾਤ ਵਿਗੜ ਸਕਦੇ ਹਨ
ਦੂਜੇ ਪਾਸੇ, ਨਵਜੋਤ ਕੌਰ ਸਿੱਧੂ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਪੈਸੇ ਦੇ ਜ਼ਰੀਏ ਅਹੁਦੇ ਹਾਸਲ ਕਰਨ ਦੀ ਰੀਤ ਬਣ ਚੁੱਕੀ ਹੈ। ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਸੀ ਕਿ ਉੱਚ ਅਹੁਦੇ ਪੈਸੇ ਦੇ ਦਮ ‘ਤੇ ਦਿੱਤੇ ਜਾਂਦੇ ਹਨ ਅਤੇ ਪਾਰਟੀ ਦੇ ਅੰਦਰ ਇਹ ਗੱਲ ਕਿਸੇ ਤੋਂ ਲੁਕਵੀ ਨਹੀਂ ਹੈ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸਰਗਰਮ ਰਾਜਨੀਤੀ ਵਿੱਚ ਵਾਪਸੀ ਤਦੋਂ ਹੀ ਸੰਭਵ ਹੈ, ਜੇ ਕਾਂਗਰਸ ਉਨ੍ਹਾਂ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਧੂ ਕੋਲ ਕਿਸੇ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ, ਕਿਉਕਿ ਕਾਂਗਰਸ 500 ਕਰੋੜ ਲੈਕੇ CM ਚੇਹਰਾ ਐਲਾਨ ਦੀ ਹੈ , ਸਾਡੇ ਕੋਲ ਇਨ੍ਹੇ ਪੈਸੇ ਤਾਂ ਨਹੀਂ ਆ ਪਰ ਜੇਕਰ ਸਿੱਧੂ ਨੂੰ CM ਚੇਹਰਾ ਐਲਾਨ ਦੇ ਨੇ ਤਾਂ ਉਹ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਨ
ਇਸ ਮਾਮਲੇ ਨੇ ਹੋਰ ਮੋੜ ਉਸ ਵੇਲੇ ਲਿਆ, ਜਦੋਂ ਭਾਜਪਾ ਨੇ ਵੀ ਕਾਂਗਰਸ ‘ਤੇ ਸਿੱਧਾ ਹਮਲਾ ਕੀਤਾ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਸੋਸ਼ਲ ਮੀਡੀਆ ਰਾਹੀਂ ਲਿਖਿਆ ਕਿ ਪਹਿਲਾਂ ਵੀ ਕਈ ਰਾਜਾਂ ਵਿੱਚ ਅਜਿਹੇ ਦੋਸ਼ ਸਾਹਮਣੇ ਆ ਚੁੱਕੇ ਹਨ, ਜਿੱਥੇ ਕਾਂਗਰਸ ਦੇ ਆਗੂਆਂ ਨੇ ਪਾਰਟੀ ਦੇ ਅੰਦਰ ਪਾਰਦਰਸ਼ਤਾ ਦੀ ਘਾਟ ਦੀ ਗੱਲ ਕੀਤੀ ਸੀ।
ਭਾਜਪਾ ਵੱਲੋਂ ਕਿਹਾ ਗਿਆ ਕਿ ਲੋਕਤੰਤਰ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਦੋਸ਼ਾਂ ‘ਤੇ ਪਾਰਟੀ ਦੀ ਹਾਈ ਕਮਾਂਡ ਵਲੋਂ ਵੱਲੋਂ ਸਪੱਸ਼ਟੀਕਰਨ ਆਉਣਾ ਚਾਹੀਦਾ ਹੈ



ਸੁਰੇਂਦਰ ਰਾਜਪੂਤ
#congresslatestnews #Navjotsidhulatestnews #congresspunjab #navjotkaursidhu #congressCMFace
