ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਊਰੋ ਵਲੋਂ ਪਲੇਸਮੈਂਟ ਕੈੰਪ ਦਾ ਆਯੋਜਨ

ਨਵਾਂ ਸ਼ਹਿਰ : ਗੁਲਪ੍ਰੀਤ ਸਿੰਘ ਔਲਖ ਆਈ.ਏ.ਐਸ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ—ਕਮ— ਮਾਡਲ ਕਰੀਅਰ ਸੈਂਟਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਪਲੇਸਮੈਂਟ ਕੈਂਪ ਵਿੱਚ 360 ਬਾਈਟਸ, ਮਰੂਤੀ ਸਯੂਕੀ ਨੈਕਸਾ, ਐਚ.ਡੀ.ਬੀ ਫਾਈਨੈਸ਼ੀਅਲ ਸਰਵਿਸਜ਼, ਐਨ.ਆਈ.ਆਈ.ਟੀ, ਮੋਰ ਮਾਰਟ, ਏ ਪਲਸ, ਐਕਸਪ੍ਰੈਸ ਬੀਸ ਲੌਜੀਸਟਿਕ ਦੇ ਨੁਮਾਇੰਦਿਆਂ ਵਲੋਂ ਇੰਟਰਵਿਊ ਕੀਤੀ ਗਈ।ਇਸ ਪਲੇਸਮੈਂਟ ਕੈਂਪ ਦੌਰਾਨ 43 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਅਤੇ ਨਿਯੋਜਕਾਂ ਵੱਲੋਂ 28 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।ਇਸ ਤੋਂ ਇਲਾਵਾ ਸ਼੍ਰੀਮਤੀ ਹੀਨਾ ਭਾਟੀਆ ਯੰਗ ਪ੍ਰੋਫੈਸ਼ਨਲ ਐਮ.ਸੀ.ਸੀ ਵੱਲੋਂ ਪ੍ਰਾਰਥੀਆ ਨੂੰ ਨੈਸ਼ਨਲ ਕਰੀਅਰ ਸਰਵਿਸ ਦੀਆਂ ਸੇਵਾਵਾਂ ਬਾਰੇ ਦੱਸਿਆ ਗਿਆ ਅਤੇ ਸ਼੍ਰੀ ਅਮਿਤ ਕੁਮਾਰ, ਪਲੇਸਮੈਂਟ ਅਫ਼ਸਰ ਡੀ.ਬੀ.ਈ.ਈ ਵੱਲੋਂ ਵੀ ਪ੍ਰਾਰਥੀਆਂ ਨੂੰ ਰਾਜ ਸਰਕਾਰ ਦੀਆਂ ਚੱਲ ਰਹੀਆਂ ਵੱਖ—ਵੱਖ ਸਕੀਮਾਂ, ਪਲੇਸਮੈਂਟ ਕਰਵਾਉਣ ਸਬੰਧੀ ਵੱਖ—ਵੱਖ ਅਦਾਰਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸ਼੍ਰੀ ਸੁਮਿਤ ਕੁਮਾਰ ਬੀ.ਟੀ.ਈ, ਪਲੇਸਮੈਂਟ ਐਂਡ ਟ੍ਰੇਨਿੰਗ ਅਫ਼ਸਰ ਵੱਲੋਂ ਵੀ ਪ੍ਰਾਰਥੀਆਂ ਨੂੰ ਜਿਲ੍ਹਾ ਪੱਧਰ ਤੇ ਚੱਲ ਰਹੇ ਸਕਿੱਲ ਟ੍ਰੇਨਿੰਗਾਂ ਬਾਰੇ ਜਾਣਕਾਰੀ ਦਿੱਤੀ