ਨਵਾਂਸ਼ਹਿਰ : SSP ਸ਼ਹੀਦ ਭਗਤ ਸਿੰਘ ਨਗਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29.11.2025 ਨੂੰ ਅਤਿੰਦਰ ਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਕਾਪੁਰ ਥਾਣਾ ਬਲਾਚੌਰ ਨੇ ਸਬ ਇੰਸਪੈਕਟਰ ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਬਲਾਚੌਰ ਨੂੰ ਬਜਰੀਆਂ ਇਤਲਾਹ ਦਿੱਤੀ ਸੀ ਕਿ ਉਹਨਾਂ ਦੇ ਘਰ 02 ਵਿਅਕਤੀ ਘਰ ਦੀਆਂ ਦੀਵਾਰਾਂ ਟੱਪ ਕੇ ਘਰ ਵਿੱਚ ਹਥਿਆਰਾ ਸਮੇਤ ਦਾਖਲ ਹੋਏ ਹਨ ਅਤੇ ਉਹ ਕਹਿ ਰਹੇ ਹਨ ਕਿ ਗੁਰਮੀਤ ਸਿੰਘ ਨੂੰ ਬਾਹਰ ਕੱਢੋ, ਉਸ ਨੂੰ ਜਾਨੋਂ ਮਾਰਨਾ ਹੈ। ਜੇਕਰ ਗੁਰਮੀਤ ਸਿੰਘ ਨੂੰ ਬਾਹਰ ਨਾ ਕੱਢਿਆ ਤਾਂ ਸਾਰਿਆਂ ਨੂੰ ਜਾਨ ਤੋਂ ਮਾਰ ਦੇਣਾ ਹੈ। ਜਿਸ ਤੇ ਉਹਨਾਂ ਦੇ ਪਰਿਵਾਰ ਨੇ ਜੋਰ-ਜੋਰ ਨਾਲ ਰੋਲਿਆਂ ਪਾਇਆ ਤਾਂ ਉਹਨਾਂ ਦੇ ਗੁਆਂਢੀ ਇੱਕਠੇ ਹੋ ਗਏ ਤੇ ਉਹਨਾਂ 02 ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਸ ਤੇ ਸਬ ਇੰਸਪੈਕਟਰ ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਬਲਾਚੌਰ ਨੇ ਤੁਰੰਤ ਮੌਕਾ ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 167 ਮਿਤੀ 29.11.2025 ਅ/ਧ 332(B), 3(5) ਬੀ.ਐਨ.ਐਸ, 25 ਅਸਲਾ ਐਕਟ ਥਾਣਾ ਬਲਾਚੌਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਮੌਕਾ ਤੋਂ ਦੋਸੀ ਗਗਨਦੀਪ ਸਿੰਘ ਉਰਫ ਗਗਨੀ ਪੁੱਤਰ ਸੁਰਜੀਤ ਸਿੰਘ ਅਤੇ ਹਰਮਨ ਸਿੰਘ ਉਰਫ ਹੰਮੂ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪੱਤੀ ਫੱਲਿਆ ਦੀ ਖਡੂਰ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾਂ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ 32 ਬੌਰ ਪਿਸਟਲ, 02 ਮੈਗਜੀਨ ਅਤੇ 16 ਰੌਦ ਬ੍ਰਾਮਦ ਕੀਤੇ।
ਦੌਰਾਨੇ ਤਫਤੀਸ਼ ਦੋਸ਼ੀਆਨ ਨੇ ਆਪਣੀ ਮੁਢੱਲੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹਨਾਂ ਦਾ ਜਾਣਕਾਰ ਕੁਲਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਖਡੂਰ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾਂ ਤਰਨਤਾਰਨ ਜੋ ਕਿ ਇਸ ਸਮੇਂ ਫਿਰੋਜਪੁਰ ਜੇਲ ਵਿੱਚ ਬੰਦ ਹੈ ਉਸ ਦੇ ਕਹਿਣ ਤੇ ਗੁਰਮੀਤ ਸਿੰਘ ਦਾ ਕਤਲ ਕਰਨ ਆਏ ਸੀ ਗੁਰਮੀਤ ਸਿੰਘ ਦਾ ਕਤਲ ਕਰਨ ਸਬੰਧੀ 03 ਲੱਖ ਰੁਪਏ ਵਿੱਚ ਫਿਰੋਤੀ ਸਬੰਧੀ ਗੱਲ ਹੋਈ ਸੀ ਜਿਸ ਵਿੱਚੋ 50,000/- ਪਹਿਲਾ ਲੈ ਲਏ ਸੀ ਤੇ ਬਾਕੀ 2,50,000/- ਬਾਅਦ ਵਿੱਚ ਲੈਣੇ ਸੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ

