ਗੋਲਗੱਪਾ ਖਾਣ ਲਈ ਮੂੰਹ ਖੋਲ੍ਹਿਆ ਤਾਂ ਖੁੱਲ੍ਹਾ ਹੀ ਰਹਿ ਗਿਆ ! ਔਰਤ ਨਾਲ ਵਾਪਰੀ ਅਜੀਬ ਘਟਨਾ

ਉੱਤਰ ਪ੍ਰਦੇਸ਼ : ਜੇ ਤੁਸੀਂ ਜ਼ੁਬਾਨ ਦੇ ਗੁਲਾਮ ਹੋ ਅਤੇ ਕੋਈ ਚਟਪਟੀ ਚੀਜ਼ ਦੇਖ ਕੇ ਖ਼ੁਦ ਨੂੰ ਰੋਕ ਨਹੀਂ ਸਕਦੇ, ਤਾਂ ਇਹ ਖ਼ਬਰ ਤੁਹਾਡੇ ਅੰਦਰ ਡਰ ਪੈਦਾ ਕਰ ਸਕਦੀ ਹੈ, ਖ਼ਾਸ ਕਰਕੇ ਗੋਲਗੱਪੇ ਖਾਣ ਵਾਲਿਆਂ ਲਈ |

ਉੱਤਰ ਪ੍ਰਦੇਸ਼ ਦੇ ਔਰੱਈਆ ਜ਼ਿਲ੍ਹੇ ਵਿੱਚ 1 ਔਰਤ ਨਾਲ ਅਜੀਬ ਘਟਨਾ ਵਾਪਰੀ, ਜਦੋਂ ਉਸ ਨੇ ਗੋਲਗੱਪਾ ਖਾਣ ਲਈ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਖੁੱਲ੍ਹਾ ਦਾ ਖੁੱਲ੍ਹਾ ਹੀ ਰਹਿ ਗਿਆ ਅਤੇ ਬੰਦ ਨਹੀਂ ਹੋਇਆ। ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ

ਕੀ ਹੈ ਪੂਰਾ ਮਾਮਲਾ?

ਜ਼ਿਲ੍ਹੇ ਦੇ ਦਿਬੀਆਪੁਰ ਇਲਾਕੇ ਦੇ ਪਿੰਡ ਗੌਰੀ ਕਿਸ਼ਨਪੁਰ ਦੀ ਰਹਿਣ ਵਾਲੀ ਇੰਕਿਲਾ (42) ਪਤਨੀ ਵੀਰੇਂਦਰ ਸਿੰਘ ਕਿਸੇ ਕੰਮ ਕਾਰਨ Auraiya ਸ਼ਹਿਰ ਆਈ ਹੋਈ ਸੀ।

ਸ਼ਨੀਵਾਰ ਦੁਪਹਿਰ ਨੂੰ ਉਹ ਇਟਾਵਾ ਰੋਡ ‘ਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਇੱਕ ਰੇਹੜੀ ਤੋਂ ਗੋਲਗੱਪੇ ਖਾ ਰਹੀ ਸੀ। ਜਿਵੇਂ ਹੀ ਉਸ ਨੇ ਇੱਕ ਵੱਡਾ ਗੋਲਗੱਪਾ ਖਾਣ ਲਈ ਮੂੰਹ ਖੋਲ੍ਹਿਆ, ਤਾਂ ਅਚਾਨਕ ਉਸ ਦਾ ਜਬਾੜਾ ਉੱਤਰ ਗਿਆ ਅਤੇ ਮੂੰਹ ਖੁੱਲ੍ਹਾ ਰਹਿ ਗਿਆ

ਔਰਤ ਨਾਲ ਆਈ ਦੂਜੀ ਔਰਤ ਨੇ ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ

ਡਾਕਟਰ ਵੀ ਨਹੀਂ ਹੋਏ ਕਾਮਯਾਬ :

ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰਾਂ ਨੇ ਪਹਿਲਾਂ ਔਰਤ ਦਾ ਜਬਾੜਾ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਔਰਤ ਨੂੰ ਬਿਹਤਰ ਇਲਾਜ ਲਈ ਮੈਡੀਕਲ ਕਾਲਜ ਚਿਚੌਲੀ ਰੈਫਰ ਕਰ ਦਿੱਤਾ ਗਿਆ | ਡਾਕਟਰਾਂ ਦਾ ਕਹਿਣਾ ਹੈ ਕਿ ਅਕਸਰ ਜ਼ੋਰ ਨਾਲ ਜੰਮਾਹੀ ਲੈਣ, ਮੂੰਹ ਬਹੁਤ ਜ਼ਿਆਦਾ ਖੋਲ੍ਹਣ ਜਾਂ ਕਿਸੇ ਸੱਟ ਕਾਰਨ ਜਬਾੜਾ ਉੱਤਰ ਜਾਂਦਾ ਹੈ। ਡਾਕਟਰਾਂ ਮੁਤਾਬਕ, ਔਰਤ ਨੂੰ ਦੰਦਾਂ ਦੇ ਡਾਕਟਰ (Dental Surgeon) ਕੋਲ ਮੈਡੀਕਲ ਕਾਲਜ ਚਿਲੌਲੀ ਰੈਫਰ ਕੀਤਾ ਗਿਆ ਹੈ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਲੱਕੜ ਸਟੇਸ਼ਨ ਦਾ ਵੀ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿੱਥੇ ਇੱਕ ਯਾਤਰੀ ਦਾ ਜਬਾੜਾ ਆਪਣੀ ਥਾਂ ਤੋਂ ਉੱਤਰ ਗਿਆ ਸੀ। ਹਾਲਾਂਕਿ, 11 ਅਕਤੂਬਰ ਨੂੰ ਰੇਲਵੇ ਹਸਪਤਾਲ ਦੇ ਡਾਕਟਰੀ ਅਧਿਕਾਰੀ ਨੇ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਇਲਾਜ ਤੋਂ ਬਾਅਦ ਯਾਤਰੀ ਦਾ ਜਬਾੜਾ ਸਹੀ ਹੋ ਗਿਆ ਸੀ

#panipurinews #golgappenews #Panipuri #Panipuriuttarpradeshnews #nationalnews #viralnews