ਪੰਜਾਬ ਵਿਚ ਸ਼ਰੇਆਮ ਹੀ ਲੁੱਟ ਦੀਆ ਵਾਰਦਾਤਾ ਵਿੱਚ ਵਾਧਾ ਹੋ ਰਿਹਾ ਹੈ। ਅਤੇ ਲੁਟੇਰੇ ਬਿਨਾ ਕਿਸੇ ਡਰ ਭੈਅ ਦੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਤ ਹੋਰ ਤਾਜਾ ਮਾਮਲਾ ਮੋਗਾ ਦੇ ਧਰਮਕੋਟ ਦੇ ਪਿੰਡ ਢੋਲੇਵਾਲਾ ਤੋ ਸਾਹਮਣੇ ਆਇਆ , ਜਿੱਥੇ ਕਿ ਇੱਕ ਪੈਟਰੋਲ ਪੰਪ ‘ਤੇ ਦੇਰ ਰਾਤ 9:00 ਵਜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਪੰਪ ਦੇ ਮੈਨੇਜਰ ਅਤੇ ਕਰਮਚਾਰੀ ‘ਤੇ ਹਮਲਾ ਕਰ ਦਿੱਤਾ।
ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆ। ਜਦੋਂ ਮੈਨੇਜਰ ਨੇ ਮੌਕੇ ਤੋਂ ਭੱਜ ਕੇ ਫੈਕਟਰੀ ਦੇ ਲੋਕਾਂ ਨੂੰ ਬੁਲਾਇਆ ਤਾਂ ਲੁਟੇਰੇ ਮੌਕੇ ਤੋਂ ਭੱਜ ਗਏ।
