ਮੁੱਖ ਮੰਤਰੀ ਨੂੰ ਮਾਣਯੋਗ ਰਾਜਪਾਲ ਨੂੰ ਮਿਲਣ ਅਤੇ ਜਾਣਕਾਰੀ ਦੇਣ ਵਿੱਚ ਕੀ ਹੈ ਇਤਰਾਜ਼: ਸੁਨੀਲ ਜਾਖੜ 

ਚੰਡੀਗੜ੍ਹ: ਮੁੱਖਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿੱਚ ਚੱਲ ਰਹੇ ਟਕਰਾਅ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖਡ਼ ਐਂਟਰੀ ਮਾਰੀ ਹੈ। ਉਹਨਾਂ ਭਗਵੰਤ ਮਾਨ ਤੇ ਤੰਜ ਕੱਸਦਿਆ ਕਿਹਾ ਕਿ ਭਗਵੰਤ ਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਲ ਸਰਕਾਰ ਦੀਆਂ ਪ੍ਰਸ਼ਾਸ਼ਨਿਕ ਨਕਾਮੀਆਂ ਨੂੰ ਛੁਪਾਉਣ ਲਈ ਹਨ।

ਕਿਉਂਕਿ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਰਾਜ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਛੋਟੇ ਦੁਕਾਨਦਾਰਾਂ ਨੂੰ ਫਿਰੌਤੀ ਦੀਆਂ ਕਾਲਾਂ ਵੀ ਆ ਰਹੀਆਂ ਹਨ। ਨਸ਼ੇ ਦੀ ਜ਼ਿਆਦਾ ਵਰਤੋਂ ਕਾਰਨ ਮੌਤਾਂ ਦੀਆਂ ਰੋਜ਼ਾਨਾ ਰਿਪੋਰਟਾਂ ਆਉਂਦੀਆਂ ਹਨ, ਪੁਲਿਸ ਅਧਿਕਾਰੀ ਜ਼ਮਾਨਤ ‘ਤੇ ਆਏ ਗੈਂਗਸਟਰਾਂ ਦੀਆਂ ਜਨਮ ਦਿਨ ਪਾਰਟੀਆਂ ‘ਤੇ ਦੇਖੇ ਜਾਂਦੇ ਹਨ। ਇਸਤੋ ਇਲਾਵਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮਾਨਯੋਗ ਰਾਜਪਾਲ ਨੂੰ ਮਿਲਣ ਅਤੇ ਉਹ ਜਾਣਕਾਰੀ ਦੇਣ ਵਿਚ ਕੀ ਇਤਰਾਜ ਹੈ । ਰਾਜ ਦੇ ਇੱਕ ਸੰਵਿਧਾਨਕ ਮੁਖੀ ਕੋਲ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਤੋਂ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ।

Tags :