ਸੀਬੀਆਈ (CBI) ਨੇ ਪ੍ਰਸਾਰ ਭਾਰਤੀ ਦੇ ਕਾਰਜਕਾਰੀ ਇੰਜੀਨੀਅਰ (XEN) ਰਾਏ ਸਿੰਘ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਅਧਿਕਾਰੀ ਇੱਕ ਠੇਕੇਦਾਰ ਦਾ ਰੁਕਿਆ ਹੋਇਆ ਬਿੱਲ ਪਾਸ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਪੀੜਤ ਠੇਕੇਦਾਰ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੰਜੀਨੀਅਰ ਬਿੱਲ ਜਾਰੀ ਕਰਨ ਲਈ ਨਾਜਾਇਜ਼ ਪੈਸੇ ਮੰਗ ਰਿਹਾ ਹੈ। ਸ਼ਿਕਾਇਤ ਸਹੀ ਪਾਏ ਜਾਣ ‘ਤੇ ਸੀਬੀਆਈ ਨੇ ਯੋਜਨਾ ਬਣਾਈ ਅਤੇ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਫੜ ਲਿਆ।
ਅੱਗੇ ਦੀ ਕਾਰਵਾਈ
ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਵੱਲੋਂ ਮੁਲਜ਼ਮ ਤੋਂ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਚੰਡੀਗੜ੍ਹ ਵਿੱਚ ਦੋ ਦਿਨਾਂ ਦੌਰਾਨ ਦੂਜੀ ਵੱਡੀ ਕਾਰਵਾਈ
ਚੰਡੀਗੜ੍ਹ ਵਿੱਚ ਰਿਸ਼ਵਤਖੋਰੀ ਵਿਰੁੱਧ ਕੁਝ ਹੀ ਦਿਨਾਂ ਵਿੱਚ ਸੀਬੀਆਈ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ, ਈ.ਪੀ.ਐੱਫ.ਓ. (EPFO) ਦੇ ਇੱਕ ਅਧਿਕਾਰੀ ਸ਼ੁਭਮ ਤਿਆਗੀ ਨੂੰ ਵੀ ਸਰਕਾਰੀ ਕੰਮ ਬਦਲੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।