ਕਿਹਾ ਜਾਦਾ ਹੈ ਕਿ ਪਰਮਾਤਮਾ ਜਦੋਂ ਦਿੰਦਾ ਹੈ ਤਾਂ ਛੱਪਡ਼ ਪਾਡ਼ ਕੇ ਦਿੰਦਾ ਹੈ। ਇਹ ਕਹਾਵਤ ਉਦੋਂ ਸੱਚ ਸਾਬਤ ਹੋ ਗਈ ਜਦੋਂ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਚੱਕ ਫੁਲੂ ਦੇ ਨੌਜਵਾਨ ਇੰਦਰਪ੍ਰੀਤ ਦੀ 10 ਲੱਖ ਦੀ ਲਾਟਰੀ ਨਿੱਕਲ ਆਈ।
ਜਾਣਕਾਰੀ ਦਿੰਦਿਆਂ ਇੰਦਰਪ੍ਰੀਤ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਂਕ ਵਿੱਖੇ ਰਾਕੇਸ਼ ਕੁਮਾਰ ਸ਼ੌਰੀ ਤੋਂ ਨਾਗਾਲੈਂਡ ਸਟੇਟ ਦੀ ਹਫਤਾਵਰੀ ਡੀਅਰ ਲਾਟਰੀ ਦੀ ਟਿਕਟ 100 ਰੁਪਏ ਵਿੱਚ ਖਰੀਦੀ ਸੀ ਅਤੇ ਅੱਜ ਉਨ੍ਹਾਂ ਨੂੰ ਰਾਕੇਸ਼ ਕੁਮਾਰ ਸ਼ੌਰੀ ਦਾ ਫੋਨ ਆਇਆ ਕਿ ਤੁਹਾਡਾ ਪਹਿਲਾਂ ਇਨਾਮ 10 ਲੱਖ ਰੁਪਏ ਨਿਕਲਿਆ ਹੈ।
ਇੰਦਰਪ੍ਰੀਤ ਨੇ ਦੱਸਿਆ ਕਿ ਲਾਟਰੀ ਲੱਗਣ ਨਾਲ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਕੇ ਲੋੜਵੰਦਾ ਦੀ ਮੱਦਦ ਕਰਨਗੇ।