ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਉੱਤੇ ਪਿੰਡ ਲਮਲੇਹੜੀ ਕੋਲ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੱਕੀਆਂ ਪਾਵਰ ਹਾਊਸ ਗੇਟਾਂ ਉੱਤੇ ਤੈਰਦੀ ਹੋਈ ਮਿਲੀ।
ਮ੍ਰਿਤਕ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਨਹਿਰ ਦੇ ਕਿਨਾਰੇ ਸੈਲਫੀ ਲੈ ਰਿਹਾ ਸੀ ਤੇ ਜਿਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਇਸ ਨੌਜਵਾਨ ਦੀ ਪਹਿਚਾਣ ਗੁਰਮਿੰਦਰ ਸਿੰਘ ਨਵਾਂਸ਼ਹਿਰ ਵਜੋਂ ਹੋਈ ਹੈ।