ਬੱਸਾਂ ਦੇ ਰੰਗ ‘ਤੇ ਛਿੜਿਆ ਵਿਵਾਦ, ਪੁਰਾਣੇ ਫੈਸਲਿਆਂ ਦੀ ਬਲਤੇਜ ਪੰਨੂ ਨੇ ਬਾਦਲ ਨੂੰ ਦਿਵਾਈ ਯਾਦ

PRTC ਦੇ ਬੱਸਾਂ ਦੇ ਰੰਗ ਨੂੰ ਲੈ ਕੇ ਨਵਾਂ ਵਾਦ ਛਿੜ ਗਿਆ ਹੈ। ਆਪ ਆਗੂ ਸੀਨੀਅਰ ਬਲਤੇਜ ਪੰਨੂ ਨੇ ਬੱਸਾਂ ਦੇ ਨੀਲੇ ਪੀਲੇ ਰੰਗਾਂ ਨੂੰ ਲੈਕੇ ਵਿਰੋਧੀਆਂ ਨੂੰ ਤਿੱਖੇ ਜਵਾਬ ਦਿੱਤੇ ਨੇ, ਪੋਸਟ ਵਿੱਚ ਉਨ੍ਹਾਂ ਲਿਖਿਆ ਹੈ ਕਿ ਪੇਂਡੂ ਖੇਤਰਾਂ ਲਈ ਚਲਾਈਆਂ ਗਈਆਂ ਬੱਸਾਂ 2016 ਵਿੱਚ ਉਸ ਵੇਲੇ ਦੀ ਅਕਾਲੀ ਸਰਕਾਰ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਉਹਨਾਂ ਦਾ ਰੰਗ ਵੀ ਨੀਲੇ ਪੀਲੇ ਵਰਗਾ ਸੀ

ਪੋਸਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਤਨਜ਼ ਕਰਦਿਆਂ ਕਿਹਾ ਗਿਆ ਹੈ ਕਿ ਜਿਨ੍ਹਾਂ ਬੱਸਾਂ ਦੇ ਰੰਗ ‘ਤੇ ਅੱਜ ਇਤਰਾਜ਼ ਜਤਾਇਆ ਜਾ ਰਿਹਾ ਹੈ, ਉਹੀ ਰੰਗ 2016 ਵਿੱਚ ਚਲਾਈਆਂ ਗਈਆਂ ਪੇਂਡੂ ਬੱਸਾਂ ਦਾ ਸੀ। ਨਾਲ ਹੀ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਉਸ ਸਮੇਂ ਦੀਆਂ ਹੋਰ ਸਰਕਾਰੀ ਯੋਜਨਾਵਾਂ ਵਿੱਚ ਵੀ ਇਹੀ ਰੰਗ ਵਰਤਿਆ ਗਿਆ ਸੀ

ਪੋਸਟ ਵਿੱਚ ਤਿੱਖੀ ਭਾਸ਼ਾ ਵਰਤਦਿਆਂ ਕਿਹਾ ਗਿਆ ਹੈ ਕਿ ਸਿਆਸੀ ਆਗੂ ਆਪਣੇ ਪਿਛਲੇ ਫੈਸਲੇ ਭੁੱਲ ਜਾਂਦੇ ਹਨ ਅਤੇ ਮੌਜੂਦਾ ਮਸਲਿਆਂ ‘ਤੇ ਵਿਰੋਧ ਕਰਦੇ ਹਨ। ਭੁਲਣ ਦੀ ਦਵਾਈ ਲਵੋ ਸ਼ਇਦ 2007-2017 ਤੱਕ ਸਭ ਯਾਦ ਆ ਜਾਵੇ

ਹਾਲਾਂਕਿ, ਇਸ ਮਾਮਲੇ ‘ਤੇ ਅਜੇ ਤੱਕ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਰਕਾਰੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਰਾਜਨੀਤਿਕ ਮਾਹਿਰਾਂ ਦੇ ਅਨੁਸਾਰ, ਚੋਣੀ ਮਾਹੌਲ ਵਿੱਚ ਇਸ ਤਰ੍ਹਾਂ ਦੇ ਮਸਲੇ ਅਕਸਰ ਚਰਚਾ ਦਾ ਕੇਂਦਰ ਬਣ ਜਾਂਦੇ ਹਨ

ਤੁਹਾਨੂੰ ਦੱਸਦੀਏ ਆਪ ਪਾਰਟੀ ਸਰਕਾਰ ਵਲੋਂ ਪੰਜਾਬ ਦੀਆਂ ਬੱਸਾਂ ਤੇ’ ਨਵੇਂ ਰੰਗ ਕਰਵਾਏ ਜਾ ਰਹੇ ਨੇ ਨੀਲੇ ਪੀਲੇ , ਜਿਸਤੇ ਵਿਰੋਧੀ ਪਾਰਟੀਆਂ ਦੇ ਲੀਡਰ ਸਵਾਲ ਚੁੱਕ ਰਹੇ ਨੇ ਤੇ ਜਿਸਦਾ ਜਵਾਬ ਅੱਜ ਬਲਤੇਜ ਪੰਨੂ ਨੇ ਉਨ੍ਹਾਂ ਨੂੰ ਟਵੀਟ ਕਰ ਦਿੱਤਾ

ਸੁਖਬੀਰ ਬਾਦਲ ਜੀ ਆਹ ਪੇਂਡੂ ਬੱਸਾਂ ਤੁਹਾਡੀ ਸਰਕਾਰ ਵੇਲੇ 2016 ਵਿੱਚ ਪਾਈਆਂ ਗਈਆਂ ਸਨ! ਇੰਨਾਂ ਬੱਸਾਂ ਦਾ ਰੰਗ ਵੀ ਓਹੀ ਸੀ ਜਿਸ ਤੇ ਅੱਜ ਤੁਹਾਨੂੰ ਇਤਰਾਜ਼ ਹੈ! ਸੱਚ ਤੁਹਾਡਾ ਪਾਣੀ ਵਾਲਾ ਘੜੂਕਾ ਵੀ ਇਸੇ ਹੀ ਰੰਗ ਦਾ ਸੀ! ਤੁਸੀਂ ਬੇਅਦਬੀਆਂ ਵਾਂਗ ਸਾਰਾ ਕੁਝ ਹੀ ਭੁੱਲ ਜਾਂਦੇ ਓ! ਭੁੱਲਣ ਦੀ ਦਵਾਈ ਲਵੋ ਸ਼ਾਇਦ 07-17 ਤੱਕ ਸਭ ਕੁਝ ਯਾਦ ਆ ਜਾਵੇ!