ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਰਾਘਵ ਚੱਢਾ ਅਤੇ ਪਾਰਟੀ ਲੀਡਰਸ਼ਿਪ ਵਿਚਾਲੇ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਹੁਣ ਚੱਢਾ ਸੋਸ਼ਲ ਮੀਡੀਆ ਰਾਹੀਂ ਬੇਬਾਕੀ ਨਾਲ ਦੇ ਰਹੇ ਹਨ। ਐਤਵਾਰ ਨੂੰ ਰਾਘਵ ਚੱਢਾ ਨੇ ਆਪਣੇ ‘ਐਕਸ’ (ਟਵਿੱਟਰ) ਖਾਤੇ ‘ਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ
“ਪੰਜਾਬ ਮੇਰਾ ਘਰ ਹੈ”
ਵੀਡੀਓ ਸਾਂਝੀ ਕਰਦਿਆਂ ਰਾਘਵ ਚੱਢਾ ਨੇ ਲਿਖਿਆ, “ਇਹ ਤਾਂ ਸਿਰਫ਼ ਇੱਕ ਛੋਟਾ ਜਿਹਾ ਟ੍ਰੇਲਰ ਹੈ, ਪਿਕਚਰ ਅਜੇ ਬਾਕੀ ਹੈ।” ਇਸ ਵੀਡੀਓ ਵਿੱਚ ਉਹ ਰਾਜ ਸਭਾ ਅੰਦਰ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਗਰਜਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਉਨ੍ਹਾਂ ਦਾ ਘਰ ਹੈ ਅਤੇ ਉਹ ਸੂਬੇ ਦੇ ਹਿੱਤਾਂ ਲਈ ਆਵਾਜ਼ ਉਠਾਉਣਾ ਜਾਰੀ ਰੱਖਣਗੇ
ਮੈਂ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਚੁੱਕਣ ਜਾਂਦਾ ਹਾਂ, ਉੱਥੇ ਹੰਗਾਮਾ ਕਰਨ ਜਾਂ ਮਾਈਕ ਤੋੜਨ ਨਹੀਂ, ਆਪਣੇ ਕੰਮ ਕਰਨ ਦੇ ਤਰੀਕੇ ਦਾ ਬਚਾਅ ਕਰਦਿਆਂ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸੰਸਦ ਵਿੱਚ ਜੀਐਸਟੀ (GST), ਪ੍ਰਦੂਸ਼ਣ, ਪੰਜਾਬ ਦਾ ਪਾਣੀ ਸੰਕਟ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਗੰਭੀਰ ਮੁੱਦਿਆਂ ‘ਤੇ ਬਹਿਸ ਕਰਨਾ ਹੈ
