ਭਾਰਤ ਮੌਸਮ ਵਿਭਾਗ (IMD) ਅਨੁਸਾਰ ਪੰਜਾਬ ਵਿੱਚ 27 ਤੋਂ 31 ਜੁਲਾਈ ਦੇ ਦੌਰਾਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
- 26 ਅਤੇ 27 ਜੁਲਾਈ: ਸੂਬੇ ਵਿੱਚ ਕੁਝ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ।
- 28 ਤੋਂ 31 ਜੁਲਾਈ: ਇਸ ਦੌਰਾਨ ਕਈ ਥਾਵਾਂ ਉੱਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ।
- ਸੂਬੇ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਦੱਖਣੀ-ਪੱਛਮੀ ਹਿੱਸਿਆਂ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮੀ ਸਿਸਟਮ ਅਤੇ ਅਲਰਟ (ਯੈਲੋ ਅਤੇ ਓਰੇਂਜ ਅਲਰਟ)
ਉੱਤਰ-ਪੱਛਮੀ ਬੰਗਾਲ ਦੀ ਖਾੜੀ ਉੱਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਹੁਣ ਇੱਕ ਡਿਪਰੈਸ਼ਨ ਵਿੱਚ ਬਦਲ ਗਿਆ ਹੈ। ਇਹ ਸਿਸਟਮ 27 ਜੁਲਾਈ ਦੀ ਦੁਪਹਿਰ ਨੂੰ ਓਡੀਸ਼ਾ-ਪੱਛਮੀ ਬੰਗਾਲ ਤੱਟ ਨੂੰ ਪਾਰ ਕਰੇਗਾ। 27, 30 ਅਤੇ 31 ਜੁਲਾਈ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 28 ਅਤੇ 29 ਜੁਲਾਈ ਲਈ ਵਿਸ਼ੇਸ਼ ਤੌਰ ‘ਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ-NCR ਵਿੱਚ ਵੀ ਮੀਂਹ ਦਾ ਦੌਰ ਜਾਰੀ
ਭਾਰਤੀ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਦਿੱਲੀ-NCR ਵਿੱਚ ਵੀ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸ਼ੁਰੂਆਤੀ ਦਿਨਾਂ ਵਿੱਚ ਹਲਕੀ ਬਾਰਿਸ਼ ਹੋਵੇਗੀ, ਜਦੋਂ ਕਿ ਹਫ਼ਤੇ ਦੇ ਮੱਧ ਤੱਕ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇੱਥੋਂ ਦੇ ਨਿਵਾਸੀਆਂ ਨੂੰ ਭਾਰੀ ਬਾਰਿਸ਼, ਗਰਜ-ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।
