ਨੌਜ਼ਵਾਨ ਨੇ ਆਈਲੈਂਟਸ ਵਿੱਚੋ ਬੈਂਡ ਘੱਟ ਆਉਣ ਤੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ

ਰਾਮਾ ਮੰਡੀ ਵਿੱਚ ਇੱਕ ਨੌਜ਼ਵਾਨ ਨੇ ਆਈਲੈਂਟਸ ਵਿੱਚੋ ਬੈਂਡ ਘੱਟ ਆਉਣ ਤੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਨੌਜ਼ਵਾਨ ਦੀ ਪਹਿਚਾਣ ਪਿੰਡ ਗਾਟਵਾਲੀ ਦੇ ਕੁਲਦੀਪ ਸਿੰਘ ਉਮਰ 23 ਸਾਲ ਪੁੱਤਰ ਬੂਟਾ ਸਿੰਗ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਪੜ੍ਹਾਈ ਕਰ ਕੇ ਆਸਟਰੇਲੀਆ ਜਾਣਾ ਚਾਹੁੰਦਾ ਸੀ ਪਰ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਉਸ ਦੇ ਪੂਰੇ ਬੈਂਡ ਨਹੀਂ ਆਏ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਰਾਤ ਕਰੀਬ 8 ਵਜੇ ਖਾਣਾ ਖਾਣ ਮਗਰੋਂ ਘਰੋਂ ਚਲਾ ਗਿਆ ਸੀ। ਵਾਪਸ ਨਾ ਪਰਤਣ ਉਤੇ ਜਦੋਂ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਖੇਤ ਪਹੁੰਚੇ ਤਾਂ ਵੇਖਿਆ ਕਿ ਟਿਊਬਵੈੱਲ ਵਾਲੇ ਕਮਰੇ ਵਿਚ ਉਸ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।