ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਦਾ ਹੋਇਆ ਭਿਆਨਕ ਹਾਦਸਾ

ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਵੱਡਾ ਸੜਕ ਹਾਦਸਾ ਵਾਪਰਿਆ। ਬਾਬਾ ਰਣਜੀਤ ਸਿੰਘ ਢੱਡਰੀਆਂ ਦੇ ਕਾਲਫ਼ੇ ਦਾ ਟ੍ਰੈਕਟਰ ਟਰਾਲੀ ਨਾਲ ਟੱਕਰ ਹੋਈ ਆ ਤੇ ਵਾਲ ਵਾਲ , ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆ ਨੇ ਨੈਸ਼ਨਲ ਹਾਈਵੇ ਬਰਨਾਲਾ-ਬਠਿੰਡਾ ਦੀਆ ਨੇ, ਜਿਥੇ ਇਹ ਵੱਡਾ ਹਾਦਸਾ ਹੋਇਆ, ਪਰ ਰਾਹਤ ਦੀ ਗੱਲ ਇਹ ਆ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ

ਜਾਣਕਾਰੀ ਮੁਤਾਬਕ ਬਾਬਾ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਸਮੇਤ ਬਠਿੰਡਾ ਵੱਲ ਜਾ ਰਹੇ ਸਨ। ਇਸ ਦੌਰਾਨ ਕਾਫ਼ਲੇ ਵਿੱਚ ਸ਼ਾਮਲ ਪਰਮੇਸ਼ਵਰ ਦੁਆਰ ਦੀ ਟੈਂਪੋ ਟਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਗੱਡੀ ਨੂੰ ਨੁਕਸਾਨ ਪਹੁੰਚਿਆ

ਦੱਸਿਆ ਜਾ ਰਿਹਾ ਹੈ ਕਿ ਹਾਈਵੇ ’ਤੇ ਸਫ਼ਾਈ ਦਾ ਕੰਮ ਕਰ ਰਹੇ ਟਰੈਕਟਰ-ਟਰਾਲੀ ਦੇ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸੇ ਦੌਰਾਨ ਟੈਂਪੋ ਟਰੈਵਲਰ ਵੱਲੋਂ ਇੱਕ ਬੱਸ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ ਅਤੇ ਓਵਰਟੇਕ ਕਰਦੇ ਸਮੇਂ ਸਾਹਮਣੇ ਸੜਕ ਦੇ ਵਿਚਕਾਰ ਖੜ੍ਹਾ ਸਫ਼ਾਈ ਵਾਲਾ ਟਰੈਕਟਰ-ਟਰਾਲੀ ਆ ਗਿਆ ਤੇ ਹਾਲਾਤ ਨੂੰ ਦੇਖਦਿਆਂ ਟੈਂਪੋ ਟਰੈਵਲਰ ਚਾਲਕ ਨੇ ਸਮੇਂ ਸਿਰ ਸੂਝਬੂਝ ਦਿਖਾਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ ਟੈਂਪੋ ਟਰੈਵਲਰ ਨੂੰ ਨੁਕਸਾਨ ਪਹੁੰਚਿਆ।

ਹਾਦਸੇ ਦੌਰਾਨ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਕਾਫ਼ਲੇ ਵਿੱਚ ਮੌਜੂਦ ਹੋਰ ਸਾਥੀ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ ਹਾਈਵੇ ’ਤੇ ਕੁਝ ਸਮੇਂ ਲਈ ਹਲਚਲ ਦਾ ਮਾਹੌਲ ਬਣ ਗਿਆ