ਸੰਗਰੂਰ : ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਜਿਵੇਂ ਕਿ ਚੀਨੀ ਗੁੜ ਅਤੇ ਸ਼ੱਕਰ ਦੇ ਆਸਮਾਨ ਰੇਟ ਛੂਹ ਰਹੇ ਹਨ ਜਿਸਨੇ ਆਣ ਵਾਲੇ ਤਿਹਾਰਾਂ ਵਿੱਚ ਮਿਠਾਈਆਂ ਵਿੱਚੋਂ ਮਿਠਾਸ ਹੀ ਖਤਮ ਕਰ ਦਿੱਤੀ ਹੈ । ਰੋਜਾਨਾ ਘਰਾਂ ਵਿੱਚ ਵਰਤੇ ਜਾਣ ਵਾਲਾ ਖਾਦੇ ਪਦਾਰਥ ਤੇਲ ਦਾਲਾਂ ਅਤੇ ਮਸਾਲੇ ਜੋ ਕਿ ਦਿਨ ਪ੍ਰਤੀ ਦਿਨ ਮਹਿੰਗਾਈ ਦੀ ਦਰ ਨਾਲ ਆਸਮਾਨ ਛੂਰੇ ਹਨ ਇਹ ਚੀਜ਼ਾਂ ਬਾਰੇ ਰਾਜ ਕਰ ਰਹੀਆਂ ਸਰਕਾਰਾਂ ਹਿੰਦੁਸਤਾਨ ਜਾਂ ਪੰਜਾਬ ਸੂਬੇ ਵਿੱਚ ਉਹਨਾਂ ਦਾ ਧਿਆਨ ਘੱਟ ਜਾ ਰਿਹਾ ਹੈ ਕਿਉਂਕਿ ਆਮ ਲੋਕ ਇਸ ਤੋਂ ਬਹੁਤ ਤੰਗ ਆ ਕੇ ਆਪਣੇ ਪਰਿਵਾਰ ਨੂੰ ਬੜੀ ਮੁਸ਼ਕਿਲ ਨਾਲ ਖਰਚਾ ਚਲਾ ਰਹੇ ਹਨ। ਪੰਜਾਬ ਸਰਕਾਰ ਫਰੀ ਦੀ ਆੜ ਵਿੱਚ ਲੋਕਾਂ ਦੀ ਜੇਬਾਂ ਤੇ ਲਾ ਰਹੀ ਹੈ ਸਣ। ਡੀਜ਼ਲ ਪੈਟਰੋਲ ਅਤੇ ਘਰੇਲੂ ਗੈਸ ਦੀਆਂ ਆਪਾਂ ਨੇ ਦੇਖਿਆ ਹੈ ਪਿਛਲੇ ਦਿਨੀ ਕਾਫੀ ਰੇਟ ਆਸਮਾਨ ਛੂਰੇ ਹਨ ਉਹਨਾਂ ਨਾਲ ਇਸ ਚੀਜ਼ਾਂ ਤੇ ਬਹੁਤ ਪ੍ਰਭਾਵ ਪਿਆ ਹੈ ਜਿਵੇ ਟ੍ਰਾਂਸਪੋਰਟਸ਼ਨ ਮਹਿੰਗੀ ਹੋ ਗਈ ਹੈ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸਕੂਲ ਬੱਸਾਂ ਦੀ ਫੀਸ ਵਧਾ ਦਿੱਤੀ ਗਈ ਹੈ ਇੱਕ ਪਾਸੇ ਪੰਜਾਬ ਸਰਕਾਰ ਦਾਵੇ ਕਰ ਰਹੀ ਹੈ ਸਕੂਲ ਦੀ ਫੀਸਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਪਰ ਦੂਜੇ ਪਾਸੇ ਸਕੂਲ ਮੈਨੇਜਮੈਂਟਾਂ ਨੇ ਬੱਸਾਂ ਦੇ ਕਿਰਾਏ ਵਧਾ ਦਿੱਤੇ ਗਏ ਹਨ। ਦੂਜੇ ਪਾਸੇ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਪਿਛਲੇ 11 ਸਾਲਾਂ ਤੋਂ ਰਾਜ ਕਰ ਰਹੀ ਹੈ। ਇਹਨਾਂ ਨੇ ਮਹਿੰਗਾਈ ਦੀ ਦਰ ਉੱਤੇ ਕੰਟਰੋਲ ਤਾਂ ਕੀ ਕਰਨਾ ਸੀ ਰੋਜਾਨਾ ਵਰਤੋ ਜਾਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ ਬਹੁਤ ਵਧਾ ਦਿੱਤੀ ਗਈ ਹੈ ਜਿਵੇਂ ਕਿ ਪੈਟਰੋਲ ਤੇ ਡੀਜ਼ਲ ਦਾ ਰੇਟ ਆਸਮਾਨ ਛੂ ਰਿਹਾ ਹੈ ਇੱਕ ਪਾਸੇ ਦਾਵਾ ਕਰਦੇ ਹਨ ਵੀ ਅਸੀਂ E-20 ਪੈਟਰੋਲ ਲੋਕਾਂ ਨੂੰ ਦੇ ਰਹੇ ਹਨ ਅਤੇ ਉਸਦਾ ਰੇਟ ਆਮ ਤੇਲ ਦੇ ਬਰਾਬਰ ਹੀ ਰੱਖਿਆ ਗਿਆ ਹੈ। ਲੋਕਾਂ ਨੂੰ ਇਸ E 20 ਤੇਲ ਤੋਂ ਬਹੁਤ ਆਪਣੀ ਗੱਡੀਆਂ ਦੀ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤਰ੍ਹਾਂ ਦੀ ਵੱਧ ਰਹੀ ਮਹਿੰਗਾਈ ਦਰ ਨੂੰ ਦੇਖ ਕੇ ਬਲਾਕ ਕਾਂਗਰਸ ਕਮੇਟੀ ਸੰਗਰੂਰ ਬਹੁਤ ਜਲਦ ਹੀ ਰੋਸ਼ ਪ੍ਰਦਰਸ਼ਨ ਕਰੇਗੀ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦਵੇਗੀ
