30 ਹਜ਼ਾਰ ਫੁੱਟ ਦੀ ਉਚਾਈ ‘ਤੇ ਟੁੱਟਿਆ ਜਹਾਜ਼ ਦਾ ਸ਼ੀਸ਼ਾ; ਪਤਨੀ ਨੇ ਖਿੱਚ ਕੇ ਬਚਾਈ ਪਤੀ ਦੀ ਜਾਨ

(Greece): ਅਸਮਾਨ ਵਿੱਚ ਉੱਡ ਰਹੇ ਇੱਕ ਜਹਾਜ਼ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ 30,000 ਫੁੱਟ ਦੀ ਉਚਾਈ ‘ਤੇ ਜਹਾਜ਼ ਦੀ ਖਿੜਕੀ ਦਾ ਸ਼ੀਸ਼ਾ ਅਚਾਨਕ ਟੁੱਟ ਗਿਆ। ਇਸ ਭਿਆਨਕ ਹਾਦਸੇ ਵਿੱਚ ਇੱਕ ਬਜ਼ੁਰਗ ਯਾਤਰੀ ਦਾ ਸਰੀਰ ਬਾਹਰ ਵੱਲ ਖਿੱਚਿਆ ਗਿਆ, ਪਰ ਉਸਦੀ ਪਤਨੀ ਦੀ ਸਮਝਦਾਰੀ ਅਤੇ ਬਹਾਦੁਰੀ ਨੇ ਇੱਕ ਵੱਡਾ ਹਾਦਸਾ ਹੋਣੋਂ ਟਾਲ ਦਿੱਤਾ

ਕੀ ਸੀ ਪੂਰੀ ਘਟਨਾ?
ਇਹ ਘਟਨਾ ਰਾਯਨਏਅਰ (Ryanair) ਦੀ ਇੱਕ ਉਡਾਣ ਦੌਰਾਨ ਵਾਪਰੀ, ਜੋ ਯੂਨਾਨ ਦੇ ਥੇਸਾਲੋਨਿਕੀ ਤੋਂ ਜਰਮਨੀ ਦੇ ਮੇਮਿੰਗਨ ਜਾ ਰਹੀ ਸੀ। ਮੈਸੇਡੋਨੀਆ ਦੇ ਉੱਪਰ ਉੱਡਦਿਆਂ ਹੀ ਜਹਾਜ਼ ਦੇ ਇੰਜਣ ਦੇ ਕਿਸੇ ਹਿੱਸੇ ਦੇ ਟੁੱਟ ਕੇ ਖਿੜਕੀ ਨਾਲ ਟਕਰਾਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ ਕਾਰਨ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ

ਪਤਨੀ ਨੇ ਫੜੇ ਪੈਰ, ਬਚੀ ਜਾਨ
ਖਿੜਕੀ ਟੁੱਟਣ ਕਾਰਨ ਜਹਾਜ਼ ਵਿੱਚ ਦਬਾਅ (Pressure) ਅਚਾਨਕ ਘੱਟ ਗਿਆ। ਖਿੜਕੀ ਕੋਲ ਬੈਠੇ 61 ਸਾਲਾ ਸਰਬੀਆਈ ਸੈਲਾਨੀ ਦਾ ਸਿਰ ਅਤੇ ਮੋਢੇ ਬਾਹਰ ਵੱਲ ਨਿਕਲ ਗਏ ਸਨ।

ਜਿਵੇਂ ਹੀ ਬਜ਼ੁਰਗ ਬਾਹਰ ਵੱਲ ਖਿੱਚਿਆ ਜਾਣ ਲੱਗਾ, ਉਸਦੀ ਪਤਨੀ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਉਸਦੇ ਦੋਵੇਂ ਪੈਰ ਮਜ਼ਬੂਤੀ ਨਾਲ ਫੜ ਲਏ।

ਦੂਜੇ ਯਾਤਰੀਆਂ ਦੀ ਮਦਦ: ਆਸ-ਪਾਸ ਬੈਠੇ ਹੋਰ ਯਾਤਰੀਆਂ ਨੇ ਵੀ ਤੁਰੰਤ ਮਦਦ ਕੀਤੀ ਅਤੇ ਬਜ਼ੁਰਗ ਨੂੰ ਖਿੱਚ ਕੇ ਵਾਪਸ ਸੀਟ ‘ਤੇ ਲਿਆਂਦਾ। ਸੀਟ ਬੈਲਟ ਬੱਝੀ ਹੋਣ ਕਾਰਨ ਉਹ ਜਹਾਜ਼ ਤੋਂ ਬਾਹਰ ਨਹੀਂ ਡਿੱਗਿਆ

ਯਾਤਰੀਆਂ ਨੇ ਬਿਆਨ ਕੀਤਾ ਦ੍ਰਿਸ਼
ਜਹਾਜ਼ ਵਿੱਚ ਮੌਜੂਦ ਇੱਕ ਮਹਿਲਾ ਯਾਤਰੀ ਨੇ ਦੱਸਿਆ ਕਿ ਘਟਨਾ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ। ਅਚਾਨਕ ‘ਟਾਇਰ ਫਟਣ’ ਵਰਗੀ ਜ਼ੋਰਦਾਰ ਆਵਾਜ਼ ਆਈ ਅਤੇ ਚਾਰੇ ਪਾਸੇ ਚੀਕ-ਚਿਹਾੜਾ ਮੱਚ ਗਿਆ। ਇਸ ਤੋਂ ਬਾਅਦ ਜਹਾਜ਼ ਵਿੱਚ ਆਕਸੀਜਨ ਮਾਸਕ ਹੇਠਾਂ ਆ ਗਏ ਅਤੇ ਇੱਕ ਅਜੀਬ ਗੰਧ ਫੈਲ ਗਈ।

ਏਅਰਲਾਈਨ ਦਾ ਬਿਆਨ
ਰਾਯਨਏਅਰ ਨੇ ਦੱਸਿਆ ਕਿ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਥੇਸਾਲੋਨਿਕੀ ਲਿਆਇਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜ਼ਖਮੀ ਬਜ਼ੁਰਗ ਯਾਤਰੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਦੀ ਜਾਂਚ ਜਾਰੀ