ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਅਤੇ ਕੋਰ ਕਮੇਟੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੇ ਹਲਕਾ ਕੋਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਜਾਣੇ ਹਨ, ਜਿਸ ਤਹਿਤ ਪਹਿਲੇ ਪੜਾਅ ਵਿੱਚ 30 (ਕੁੱਲ 31) ਪ੍ਰਮੁੱਖ ਆਗੂਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਹਲਕਿਆਂ ਵਿੱਚ ਜਥੇਬੰਦਕ ਸਰਗਰਮੀਆਂ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਆਗੂਆਂ ਦੀ ਮਿਹਨਤ ਦੀ ਸਰਾਘਨਾ ਕਰਦਿਆਂ ਕਿਹਾ ਕਿ ਤਜ਼ਰਬੇ, ਹੋਸ਼ ਅਤੇ ਜੋਸ਼ ਦੇ ਸੁਮੇਲ ਵਾਲੀ ਇਹ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਨਵ-ਨਿਯੁਕਤ ਕੋਆਰਡੀਨੇਟਰ ਆਪਣੇ-ਆਪਣੇ ਹਲਕਿਆਂ ਵਿੱਚ ਜਲਦ ਵਿਸ਼ੇਸ਼ ਪ੍ਰੋਗਰਾਮ ਉਲੀਕਣਗੇ, ਜਿਨ੍ਹਾਂ ਨੂੰ ਭਵਿੱਖ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਕੋਆਰਡੀਨੇਟਰਾਂ ਦੀ ਸੂਚੀ:
- ਪੱਟੀ – ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ
- ਡੇਰਾ ਬਾਬਾ ਨਾਨਕ – ਸ. ਸੁੱਚਾ ਸਿੰਘ ਛੋਟੇਪੁਰ
- ਭੁੱਲਥ – ਬੀਬੀ ਜਗੀਰ ਕੌਰ
- ਅਜਨਾਲਾ – ਡਾ. ਰਤਨ ਸਿੰਘ ਅਜਨਾਲਾ
- ਨਕੋਦਰ – ਸ. ਗੁਰਪ੍ਰਤਾਪ ਸਿੰਘ ਵਡਾਲਾ
- ਲਹਿਰਾਗਾਗਾ – ਸ. ਪਰਮਿੰਦਰ ਸਿੰਘ ਢੀਂਡਸਾ
- ਸੁਨਾਮ – ਭਾਈ ਗੋਬਿੰਦ ਸਿੰਘ ਲੌਂਗੋਵਾਲ
- ਫਿਲੌਰ – ਸ. ਸਰਵਣ ਸਿੰਘ ਫਿਲੌਰ
- ਬਰਨਾਲਾ – ਸ. ਗਗਨਜੀਤ ਸਿੰਘ ਬਰਨਾਲਾ
- ਸੰਗਰੂਰ – ਪ੍ਰਕਾਸ਼ ਚੰਦ ਗਰਗ
- ਸਨੌਰ – ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ
- ਬੱਸੀ ਪਠਾਣਾਂ – ਜੱਜ ਸ. ਨਿਰਮਲ ਸਿੰਘ
- ਅਟਾਰੀ – ਸ. ਅਜੈਪਾਲ ਸਿੰਘ ਮੀਰਾਂਕੋਟ
- ਬਾਬਾ ਬਕਾਲਾ – ਸ. ਰਣਜੀਤ ਸਿੰਘ ਛੱਜਲਵੱਡੀ
- ਜ਼ੀਰਾ – ਸ. ਕਰਨੈਲ ਸਿੰਘ ਪੀਰਮੁਹੰਮਦ
- ਆਦਮਪੁਰ – ਸ. ਜਰਨੈਲ ਸਿੰਘ ਗੜ੍ਹਦੀਵਾਲਾ
- ਉੜਮੁੜ ਟਾਂਡਾ – ਸ. ਮਨਜੀਤ ਸਿੰਘ ਦਸੂਹਾ
- ਬਲਾਚੌਰ – ਅਮਿਤ ਸੇਠੀ ਥੋਪੀਆ
- ਜਲੰਧਰ ਕੈਂਟ – ਬੀਬੀ ਹਰਜੀਤ ਕੌਰ ਤਲਵੰਡੀ
- ਅਮਲੋਹ – ਸ. ਬਲਤੇਜ ਸਿੰਘ ਮਹਿਦੂਦਾ
- ਨਵਾਂਸ਼ਹਿਰ – ਸ. ਮਹਿੰਦਰ ਸਿੰਘ ਹੁਸੈਨਪੁਰ
- ਫ਼ਰੀਦਕੋਟ – ਸ. ਅਮਨਿੰਦਰ ਸਿੰਘ ਬੰਨੀ ਬਰਾੜ
- ਘਨੌਰ – ਸ. ਭੁਪਿੰਦਰ ਸਿੰਘ ਸੇਖੂਪੁਰ
- ਨਾਭਾ – ਸ. ਰਵਿੰਦਰ ਸਿੰਘ ਸ਼ਾਹਪੁਰ
- ਸਮਾਣਾ – ਸ. ਚਰਨਜੀਤ ਸਿੰਘ ਮਾਵੀ
- ਪਟਿਆਲਾ ਦਿਹਾਤੀ – ਸ. ਰਣਧੀਰ ਸਿੰਘ ਰੱਖੜਾ
- ਡੇਰਾ ਬੱਸੀ – ਬੀਬੀ ਰਾਜਿੰਦਰ ਕੌਰ
- ਫ਼ਿਰੋਜ਼ਪੁਰ ਦਿਹਾਤੀ – ਡਾ. ਮੋਹਨ ਸਿੰਘ ਲਾਲਕਾ
- ਸ਼ਾਮਚੁਰਾਸੀ – ਸ. ਮਦਨ ਮੋਹਨ ਸਿੰਘ
- ਬੁਢਲਾਢਾ – ਮਲਕੀਤ ਸਿੰਘ ਸਮਾਉ
