ਰਿਸ਼ਵਤ ਲੈਣ ਵਾਲੀ SHO ਸੁਨੀਤਾ ਰਾਣੀ ਤੇ’ CM ਮਾਨ ਦੀ ਵੱਡੀ ਕਾਰਵਾਈ, ਨੌਕਰੀ ਤੋਂ ਕੀਤਾ ਬਰਖ਼ਾਸਤ

ਚੰਡੀਗੜ੍ਹ : ਪਿਛਲੇ ਦਿਨੀ ਸੋਸ਼ਲ ਮੀਡਿਆ ਤੇ’ ਚਰਚਾ ਰਹੀ SHO ਸੁਨੀਤਾ ਰਾਣੀ, ਜੋ ਕਿ 50 ਹਜ਼ਾਰ ਦੀ ਰਿਸ਼ਵਤ ਮਾਮਲੇ ਚ’ ਗਿਰਫ਼ਤਾਰ ਕੀਤੀ ਸੀ, ਤੇ ਅੱਜ CM ਮਾਨ ਨੇ ਉਸ ਉੱਤੇ ਵੱਡੀ ਕਾਰਵਾਈ ਕੀਤੀ ਆ , ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇੰਸਪੈਕਟਰ ਸੁਨੀਤਾ ਰਾਣੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ

ਜਾਣਕਾਰੀ ਮੁਤਾਬਕ, ਇੰਸਪੈਕਟਰ ਸੁਨੀਤਾ ਰਾਣੀ ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਲੱਗੇ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਿਭਾਗ ਵੱਲੋਂ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ

ਫ਼ਰੀਦਕੋਟ ਰੇਂਜ ਦੀ IGP ਨੀਲਾਂਬਰੀ ਜਗਦਲੇ ਵੱਲੋਂ ਇੰਸਪੈਕਟਰ ਸੁਨੀਤਾ ਰਾਣੀ ਦੀ ਬਰਖ਼ਾਸਤਗੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ

ਇਸ ਕਾਰਵਾਈ ਨਾਲ ਪੁਲਿਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਖ਼ਤ ਰੁਖ਼ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਵਿਭਾਗ ਵੱਲੋਂ ਅਜਿਹੇ ਮਾਮਲਿਆਂ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ