ਜਲੰਧਰ: ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ‘ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ’ ਦੀ ਝੋਲੀ ਇੱਕ ਹੋਰ ਵੱਡੀ ਸਫਲਤਾ ਪਈ ਹੈ। ਜਲੰਧਰ ਜ਼ਿਲ੍ਹੇ ਦੇ ‘ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ’ ਦੇ ਮੈਂਬਰ ਅਤੇ ਉੱਘੇ ਲੇਖਕ ਰਜੇਸ਼ ਕੁਮਾਰ ਭਗਤ ਜੀ ਦੀ ਕਲਮ ਤੋਂ ਲਿਖੇ ਖੂਬਸੂਰਤ ਗੀਤ ਨੂੰ, ਤਰਨਤਾਰਨ ਸਾਹਿਬ ਦੇ ਹੋਣਹਾਰ ਬਾਲ ਕਲਾਕਾਰ ਕਰਮਨ ਕੰਬੋਜ਼ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਇਸ ਗਾਣੇ ਨੂੰ ਪੂਰੀ ਦੁਨੀਆ ਚ’ ਬਹੁਤ ਪਿਆਰ ਮਿਲ ਰਿਹਾ ਆ , ਇਹ ਗਾਣਾ ਚਾਰ ਸਾਹਿਬਜ਼ਾਦਿਆਂ ਨੂੰ ਸਮਪਰਪਿਤ ਹੈ, ਇਸ ਗਾਣੇ ਚ’ ਉਨ੍ਹਾਂ ਦੀ ਦਾਸਤਾਨ ਭਰੀ ਕਹਾਣੀ ਦੱਸੀ ਗਈ ਆ
ਇਹ ਉਪਰਾਲਾ ਨਾ ਸਿਰਫ਼ ਪੰਜਾਬ, ਸਗੋਂ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਸਮੁੱਚੀ ਟੀਮ ਲਈ ਬੇਹੱਦ ਮਾਣ ਵਾਲੀ ਗੱਲ ਹੈ। ਕਿਉਕਿ ਸ਼੍ਰੀ ਸੁੱਖੀ ਬਾਠ ਵਲੋਂ ਜੋ ਵੱਡਾ ਪ੍ਰੋਜੈਕਟ ਚਲਾਇਆ ਜਾ ਰਿਹਾ ਉਸਦੇ ਨਾਲ ਬੱਚਿਆਂ ਚ’ ਨਵੀਂ ਕਲਾਂ ਦਿਖਣੀ ਸ਼ੁਰੂ ਹੋ ਗਈ ਹੈ ਤੇ ਅੱਜ ਦੇ ਦੌਰ ਵਿੱਚ ਜਿੱਥੇ ਬੱਚਿਆਂ ਨੂੰ ਵਿਰਸੇ ਨਾਲ ਜੋੜਨਾ ਚੁਣੌਤੀ ਹੈ, ਉੱਥੇ ਕਰਮਨ ਕੰਬੋਜ਼ ਵਰਗੇ ਬੱਚੇ ਨਵੀਂ ਮਿਸਾਲ ਪੈਦਾ ਕਰ ਰਹੇ ਹਨ। ਸਾਡੇ ਚੈਨਲ ਦੀ ਟੀਮ ਵਲੋਂ ਸੁੱਖੀ ਬਾਠ ਤੇ ਉਨ੍ਹਾਂ ਦੀ ਟੀਮ ਤੇ ਇਸ ਗਾਣੇ ਦੀ ਟੀਮ ਨੂੰ ਤੇ ਉਸ ਬੱਚੇ ਨੂੰ ਜਿਸਨੇ ਬਹੁਤ ਸੋਹਣਾ ਗੀਤ ਗਾਇਆ, ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ
ਦੇਖੋ ਵੀਡੀਓ ਅਤੇ ਕਰੋ ਸਪੋਰਟ: ਇਸ ਸੁਰੀਲੇ ਗੀਤ ਨੂੰ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਜ਼ਰੂਰ ਸੁਣੋ। ਅਪੀਲ ਹੈ ਕਿ ਇਸ ਨਨ੍ਹੇ ਫ਼ਨਕਾਰ ਅਤੇ ਲੇਖਕ ਦੀ ਹੌਸਲਾ ਅਫ਼ਜ਼ਾਈ ਲਈ ਵੀਡੀਓ ਨੂੰ ਲਾਇਕ, ਕਾਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ

