ਹਿੰਦੂਆਂ ਦੇ ਇਨ੍ਹੇ ਭਗਵਾਨ ਕਿਉਂ ! ਤੇਲੰਗਾਨਾ ਦੇ CM ਦਾ ਵਿਵਾਦਿਤ ਬਿਆਨ

ਹੈਦਰਾਬਾਦ : ਤੇਲੰਗਾਨਾ ਦੇ CM ਰੇਵੰਤ ਰੈੱਡੀ ਵੱਲੋਂ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਹਿੰਦੂ ਦੇਵੀ-ਦੇਵਤਿਆਂ ਬਾਰੇ ਕੀਤੀ ਗਈ ਟਿੱਪਣੀ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ । ਉਨ੍ਹਾਂ ਦੇ ਇਸ ਬਿਆਨ ਨੇ ਵਿਰੋਧੀ ਧਿਰਾਂ ਨੂੰ ਭੜਕਾ ਦਿੱਤਾ ਹੈ, ਜਿਸ ਕਾਰਨ ਭਾਜਪਾ ਅਤੇ BRS ਨੇ ਤੁਰੰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ l ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਨੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਬਿਆਨ ਅਪਮਾਨਜਨਕ ਹਨ

ਮੁੱਖ ਮੰਤਰੀ ਰੇਵੰਤ ਰੈੱਡੀ ਨੇ ਕੀ ਕਿਹਾ ?


ਮੁੱਖ ਮੰਤਰੀ ਨੇ ਇੱਕ ਪ੍ਰੋਗਰਾਮ ਦੌਰਾਨ ਹਿੰਦੂ ਧਰਮ ਵਿੱਚ ਮੰਨੇ ਜਾਂਦੇ ਦੇਵਤਿਆਂ ਦੀ ਗਿਣਤੀ ‘ਤੇ ਸਵਾਲ ਉਠਾਇਆ ਸੀ। ਉਨ੍ਹਾਂ ਨੇ ਕਿਹਾ, “ਹਿੰਦੂ ਕਿੰਨੇ ਦੇਵੀ-ਦੇਵਤਿਆਂ ਨੂੰ ਮੰਨਦੇ ਹਨ? ਕੀ ਇਹ 3 ਕਰੋੜ ਹਨ? ਇੰਨੇ ਸਾਰੇ ਭਗਵਾਨ ਕਿਉਂ ਹਨ?”

ਉਨ੍ਹਾਂ ਨੇ ਫਿਰ ਵੱਖ-ਵੱਖ ਸਮੂਹਾਂ ਦੇ ਦੇਵਤਿਆਂ ਦੀਆਂ ਉਦਾਹਰਣਾਂ ਦਿੱਤੀਆਂ:

ਜੋ ਲੋਕ ਸਿੰਗਲ ਹਨ, ਉਹ ਭਗਵਾਨ ਹਨੂੰਮਾਨ ਨੂੰ ਮੰਨਦੇ ਹਨ

ਜਿਨ੍ਹਾਂ ਨੇ ਦੋ ਵਿਆਹ ਕੀਤੇ ਹਨ, ਉਨ੍ਹਾਂ ਦੇ ਵੱਖਰੇ ਦੇਵਤੇ ਹਨ

ਜੋ ਸ਼ਰਾਬ ਪੀਂਦੇ ਹਨ, ਉਨ੍ਹਾਂ ਦੇ ਵੀ ਵੱਖਰੇ ਦੇਵਤੇ ਹਨ

ਜੋ ਮੁਰਗੇ ਦੀ ਬਲੀ ਦਿੰਦੇ ਹਨ, ਉਨ੍ਹਾਂ ਦੇ ਵੀ ਵੱਖਰੇ ਦੇਵਤੇ ਹਨ

ਜੋ ਦਾਲ-ਚੌਲ ਖਾਂਦੇ ਹਨ, ਉਨ੍ਹਾਂ ਦੇ ਵੀ ਵੱਖਰੇ ਦੇਵਤੇ ਹਨ।

ਰੇਵੰਤ ਰੈੱਡੀ ਦੇ ਇਸੇ ਬਿਆਨ ਨੇ ਸਾਰਾ ਵਿਵਾਦ ਖੜ੍ਹਾ ਕਰ ਦਿੱਤਾ ਹੈ

ਭਾਜਪਾ ਅਤੇ BRS ਪਾਰਟੀ ਦਾ ਤਿੱਖਾ ਪਲਟਵਾਰ : ਮੁੱਖ ਮੰਤਰੀ ਦੀ ਟਿੱਪਣੀ ਤੋਂ ਬਾਅਦ ਭਾਜਪਾ ਅਤੇ ਬੀਆਰਐੱਸ ਨੇ ਮਿਲ ਕੇ ਉਨ੍ਹਾਂ ‘ਤੇ ਹਮਲਾ ਬੋਲਿਆ ਹੈ l

ਭਾਜਪਾ ਆਗੂ ਚਿਕੋਟੀ ਪ੍ਰਭੂ ਨੇ ਕਿਹਾ ਕਿ ਰੇਵੰਤ ਰੈੱਡੀ ਦੇ ਇਸ ਅਪਮਾਨਜਨਕ ਬਿਆਨ ਤੋਂ ਹਿੰਦੂ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੱਜਕੱਲ੍ਹ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਣਾ ਇੱਕ ਫੈਸ਼ਨ ਬਣ ਗਿਆ ਹੈ, ਅਤੇ ਇਹ ਬਹੁਤ ਮੰਦਭਾਗਾ ਹੈ ਕਿ ਇੱਕ ਮੁੱਖ ਮੰਤਰੀ ਅਜਿਹਾ ਕਹਿ ਰਿਹਾ ਹੈ। ਉਨ੍ਹਾਂ ਸਵਾਲ ਕੀਤਾ, “ਕੀ ਉਹ ਕਿਸੇ ਨੂੰ ਖੁਸ਼ ਕਰਨ ਲਈ ਅਜਿਹਾ ਕਹਿ ਰਹੇ ਹਨ? ਉਨ੍ਹਾਂ ਨੂੰ ਤੁਰੰਤ ਹਿੰਦੂ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ

BRS ਆਗੂ ਰਾਕੇਸ਼ ਰੈੱਡੀ ਅਨੁਗੁਲਾ ਨੇ ਵੀ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਣਾ ਇੱਕ ਚਲਨ ਬਣ ਗਿਆ ਹੈ। ਮੁੱਖ ਮੰਤਰੀ ਬਿਨਾਂ ਸ਼ਰਤ ਤੋਂ ਮੰਗੇ ਮੁਆਫ਼ੀ

#telegnaCM #TelengaCMRevanthReddy