ਪੰਜਾਬ ਵਿੱਚ ਤਿੰਨ ਹੋਰ ਟੋਲ-ਪਲਾਜੇ ਜੋ ਕਿ ਬੰਦ ਹੋ ਸਕਦੇ ਹਨ ਅਤੇ ਜਿਹਨਾਂ ਦਾ ਕਾਰਜਕਾਲ 14 ਫਰਵਰੀ 2023 ਨੂੰ ਖਤਮ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਬਲਾਚੌਰ-ਦਸੂਹਾ ਤੇ ਸਥਿਤ ਤਿੰਨ ਵੱਖ-ਵੱਖ ਟੋਲ ਪਲਾਜੇ ਜੋ ਕਿ ਕਾਫੀ ਸਮੇਂ ਤੋ ਚਰਚਾ ਵਿੱਚ ਹਨ। ਚੰਡੀਗਡ਼ ਤੋ ਦਸੂਹਾ ਨੂੰ ਜਾਂਦੇ ਹੋਏ ਪਹਿਲਾ ਟੋਲ ਪਲਾਜਾ ਮਜਾਰੀ, ਦੂਜਾ ਚੱਬੇਵਾਲ ਅਤੇ ਤੀਸਰਾ ਮਾਨਗਡ਼ ਦੇ ਕੋਲ ਦਸੂਹਾ ਹੈ। ਸੂਤਰਾ ਤੋ ਪਤਾ ਚੱਲਿਆ ਹੈ ਕਿ ਇਹਨਾਂ ਟੋਲ ਪਲਾਜਿਆ ਦਾ ਮੁੱਖ ਮਕਸਦ ਜਨਤਾ ਕੋਲੋ ਪੈਸਾ ਇਕੱਠਾ ਕਰਨਾ ਸੀ ਅਤੇ ਇਹ ਇੱਕ ਦਿਨ ਵਿੱਚ ਕਰੀਬ 10 ਲੱਖ ਆਮਦਨ ਇਕੱਠੀ ਕਰਦੇ ਸਨ। ਜਿਸਦਾ ਕਾਰਣ ਮਾਈਨਿੰਗ ਵੀ ਦੱਸਿਆ ਜਾ ਰਿਹਾ ਹੈ। ਇਹਨਾਂ ਤਿੰਨਾਂ ਟੋਲ ਪਲਾਜਿਆ ਨੂੰ ਬੰਦ ਕਰਨ ਜਾ ਚਲਾਉਣ ਲਈ ਮੁੱਖ ਮੰਤਰੀ ਮਾਨ ਟੋਲ ਕੰਪਨੀ ਅਤੇ ਉੱਤ ਅਧਿਕਾਰੀਆ ਨਾਲ ਗੱਲਬਾਤ ਕਰਨਗੇ।