ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾ ਪੰਜਾਬ ਦੀਆ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਜਿਸਤੋਂ ਬਾਅਦ ਆਪ ਸਰਕਾਰ ਹੁਣ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਜਾ ਰਹੀ ਹੈ। ਦੱਸ ਦਈਏ ਕਿ ਇਸ ਸਾਲ ਅਗਸਤ ਮਹੀਨੇ ਤੋ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਆਪ ਸਰਕਾਰ ਨੇ ਸਰਕਾਰ ਬਣਨ ਤੋ ਪਹਿਲਾ 18 ਸਾਲ ਤੋ ਉੱਪਰ ਦੀਆ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਅਦਾ ਕੀਤਾ ਸੀ ਜਿਸਨੂੰ ਹੁਣ ਆਪ ਸਰਕਾਰ ਪੂਰਾ ਕਰਨ ਜਾ ਰਹੀ ਹੈ। ਇਸ ਯੋਜਨਾ ਨਾਲ ਮਹਿਲਾਵਾ ਦੀ ਆਰਥਿਕ ਲੋੜਾਂ ਪੂਰੀਆ ਹੋ ਸਕਦੀਆ ਹਨ ਅਤੇ ਜਿਸਦੇ ਕਾਰਣ ਉਹ ਆਪਣੇ ਬੱਚਿਆ ਦਾ ਪਾਲਣ-ਪੋਸ਼ਣ ਕਰ ਸਕਦੀਆ ਹਨ। ਸੂਤਰਾ ਅਨੁਸਾਰ ਸਰਕਾਰ ਉਹਨਾਂ ਮਹਿਲਾਵਾਂ ਨੂੰ ਇਸ ਯੋਜਨਾ ਤੋ ਵਾਂਝੇ ਰੱਖ ਸਕਦੀਆ ਹਨ ਜੋ ਕਿ ਨੌਕਰੀਆ ਅਤੇ ਕੋਈ ਕਾਰੋਬਾਰ ਕਰਦੀਆ ਹਨ।
