ਵਿਦੇਸ਼ੀ ਛੁੱਟੀਆਂ ਮਨਾਉਣ ਦੇ ਮਾਮਲੇ ਵਿੱਚ ਭਾਰਤੀ ਸੈਲਾਨੀਆਂ ਦੀਆਂ ਪਸੰਦਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਅਜੇ ਵੀ ਥਾਈਲੈਂਡ ਦਾ ਆਨੰਦ ਮਾਣਦੇ ਹਨ, ਉੱਥੇ ਹੀ Vietnam ਹੁਣ ਇੱਕ ਬਿਹਤਰ ਅਤੇ ਸਸਤੇ ਬਦਲ ਵਜੋਂ ਤੇਜ਼ੀ ਨਾਲ ਉੱਭਰਿਆ ਹੈ, ਜੋ ਭਾਰਤੀਆਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਜਿੱਥੇ ਇੰਡੀਆ ਦਾ 10 ਹਜ਼ਾਰ ਰੁਪਏ ਦਾ 3 ਲੱਖ ਬਣਦਾ ਆ
ਥਾਈਲੈਂਡ ਨਾਲੋਂ ਵੀ ਸਸਤਾ, ਇਸ ਲਈ ਖਿੱਚ
ਅੰਕੜੇ ਦੱਸਦੇ ਹਨ ਕਿ ਵੀਅਤਨਾਮ, ਜੋ ਕਿ ਰਿਹਾਇਸ਼ ਅਤੇ ਖਾਣੇ ਦੇ ਮਾਮਲੇ ਵਿੱਚ ਥਾਈਲੈਂਡ ਨਾਲੋਂ ਵੀ ਜ਼ਿਆਦਾ ਸਸਤਾ ਮੰਨਿਆ ਜਾਂਦਾ ਹੈ, ਭਾਰਤੀਆਂ ਲਈ ਇੱਕ ਪਸੰਦੀਦਾ ਛੁੱਟੀਆਂ ਦਾ ਸਥਾਨ ਬਣਦਾ ਜਾ ਰਿਹਾ ਹੈ।
ਵੀਅਤਨਾਮ ਵਿੱਚ ਕੁਝ ਬਜਟ ਹੋਟਲਾਂ ਵਿੱਚ ਇੱਕ ਰਾਤ ਦਾ ਠਹਿਰਾਅ ₹400 ਦੇ ਆਸ-ਪਾਸ ਵੀ ਮਿਲ ਸਕਦਾ ਹੈ। Vietnam ਦੇਸ਼ ਨੇ ਸੈਰ-ਸਪਾਟਾ ਦੁਨੀਆ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਵੀਅਤਨਾਮ ਹੁਣ ਦੱਖਣ-ਪੂਰਬੀ ਏਸ਼ੀਆ ਵਿੱਚ ਤੀਜੇ ਸਭ ਤੋਂ ਵੱਧ ਘੁੰਮਣ ਵਾਲੇ ਦੇਸ਼ ਵਜੋਂ ਉੱਭਰਿਆ ਹੈ
ਖਾਸ ਤੌਰ ‘ਤੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 2025 ਦੇ ਪਹਿਲੇ ਅੱਠ ਮਹੀਨਿਆਂ ਵਿੱਚ, 443,000 ਭਾਰਤੀਆਂ ਨੇ ਵੀਅਤਨਾਮ ਦਾ ਦੌਰਾ ਕੀਤਾ, ਜੋ ਕਿ ਪਿਛਲੇ ਸਾਲ ਨਾਲੋਂ 42.2% ਵੱਧ ਹੈ
ਵੀਅਤਨਾਮ ਦਾ ‘DA NANG’ ਸ਼ਹਿਰ ਬਣਿਆ ਭਾਰਤੀਆਂ ਦਾ ਸਭ ਤੋਂ ਪਸੰਦੀਦਾ ਸਥਾਨ
Vietnam, ਦਾ (Da Nang) ਸ਼ਹਿਰ ਭਾਰਤੀ ਯਾਤਰੀਆਂ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਤੇਜ਼ੀ ਨਾਲ ਉੱਭਰਿਆ ਹੈ। ਤਾਜ਼ਾ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਭਾਰਤੀ ਸੈਲਾਨੀਆਂ ਦੀ ਪਸੰਦ ਇਸ ਸ਼ਹਿਰ ਵੱਲ ਝੁਕ ਰਹੀ ਹੈ।
Da Nang ਵਿੱਚ ਭਾਰਤੀ ਸੈਲਾਨੀਆਂ ਦੀ ਰਿਕਾਰਡ ਆਮਦ
2024 ਵਿੱਚ ਆਮਦ: 2024 ਦੌਰਾਨ, ਦਾ ਨਾਂਗ ਨੇ 222,000 ਭਾਰਤੀ ਸੈਲਾਨੀਆਂ ਦਾ ਸਵਾਗਤ ਕੀਤਾ। ਇਹ ਅੰਕੜਾ ਸ਼ਹਿਰ ਵਿੱਚ ਆਉਣ ਵਾਲੇ ਕੁੱਲ ਅੰਤਰਰਾਸ਼ਟਰੀ ਸੈਲਾਨੀਆਂ ਦਾ 5.3% ਬਣਦਾ ਹੈ
Vietnam ਦਾ ਦੌਰਾ ਕਰਨ ਵਾਲੇ ਲਗਭਗ 50% ਭਾਰਤੀ ਸੈਲਾਨੀ ਦਾ Da Nang ਸ਼ਹਿਰ ਵਿੱਚ ਠਹਿਰਨਾ ਪਸੰਦ ਕਰਦੇ ਨੇ



#vietnamtour #vietnamtravelbudget #vietnam #vietnamhotelprice
