ਚਵਿੰਡਾ ਦੇਵੀ ਇਲਾਕੇ ਵਿੱਚ ਬਿਜਲੀ ਦਾ ਕੰਮ ਕਰਦੇ ਸਮੇਂ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ (ਉਮਰ ਕਰੀਬ 38 ਸਾਲ) ਪੁੱਤਰ ਗੁਰਮੁੱਖ ਸਿੰਘ, ਵਾਸੀ ਫੱਤੂਭੀਲਾ ਵਜੋਂ ਹੋਈ ਹੈ।
ਕਿਵੇਂ ਵਾਪਰਿਆ ਹਾਦਸਾ?
ਧਰਮਿੰਦਰ ਸਿੰਘ ਚਵਿੰਡਾ ਦੇਵੀ ਖੇਤਰ ਵਿੱਚ ਪ੍ਰਾਈਵੇਟ ਤੌਰ ‘ਤੇ ਬਿਜਲੀ ਠੀਕ ਕਰਨ ਦਾ ਕੰਮ ਕਰ ਰਿਹਾ ਸੀ। ਕੰਮ ਕਰਨ ਦੌਰਾਨ ਅਚਾਨਕ ਉਸ ਨੂੰ ਤੇਜ਼ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬਿਜਲੀ ਦੇ ਪੋਲ ਤੋਂ ਹੇਠਾਂ ਡਿੱਗ ਪਿਆ। ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ 13 ਸਾਲਾ ਧੀ ਜਸਨੂਰ ਕੌਰ ਅਤੇ ਪਰਿਵਾਰ ਨੂੰ ਛੱਡ ਗਿਆ ਹੈ। ਇਸ ਅਚਾਨਕ ਵਾਪਰੇ ਭਾਣੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਇਲਾਕਾ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੁਖਦਾਈ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
