ਅਮਰੀਕਾ ਵਿਚ ਲਗਾਤਾਰ ਭਾਰੀ ਬਰਫਬਾਰੀ ਦਾ ਕਹਿਰ ਜਾਰੀ ਹੈ। ਜਿਸ ਕਰਕੇ ਰੋਜਾਨਾ ਹੀ ਕਈ ਸਾਰੀਆ ਮੌਤਾਂ ਹੋ ਰਹੀਆ ਹਨ । ਅਮਰੀਕਾ ਵਿਚ ਭਾਰੀ ਬਰਫਬਾਰੀ ਦੇ ਕਾਰਣ ਆਵਾਜਾਈ ਦੇ ਸਾਧਨ ਵੀ ਬੰਦ ਕਰ ਦਿਤੇ ਗਏ ਹਨ ਕਿਉਕਿ ਸਡ਼ਕਾਂ ਪੂਰੀ ਤਰਾ ਨਾਲ ਬਰਫ ਨਾਲ ਢਕੀਆ ਹੋਈਆ ਹਨ। ਦਸ ਦਈਏ ਕਿ ਅਮਰੀਕਾ ਵਿਚ ਇਸ ਭਾਰੀ ਬਰਫਬਾਰੀ ਦੇ ਕਾਰਣ ਤਿੰਨ ਭਾਰਤੀਆ ਦੀ ਮੌਤ ਹੋ ਚੁਕੀ ਹੈ ਇਹਨਾਂ ਵਿਚ ਇਕ ਭਾਰਤੀ ਜੋਡਾ ਵੀ ਸ਼ਾਮਿਲ ਸੀ। ਪੁਲਿਸ ਵਲੋ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਤਿੰਨੋ ਚੈਂਡਲਰ, ਐਰੀਜੋਨਾ ਦੇ ਵਸਨੀਕ ਸਨ ਪਰ ਮੂਲ ਰੂਪ ਵਿਚ ਭਾਰਤ ਦੇ ਰਹਿਣ ਵਾਲੇ ਸਨ। ਦਸ ਦਈਏ ਕਿ ਇਹਨਾਂ ਦੀ ਮੌਤ ਬਰਫ ਨਾਲ ਜੰਮੀ ਝੀਲ ਵਿਚ ਡੁਬਣ ਕਾਰਣ ਹੋਈ। ਬਚਾਅ ਟੀਮ ਵਲੋ ਉਹਨਂ ਨੂੰ ਝੀਲ ਵਿਚੋ ਬਾਹਰ ਕਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੁਲਿਸ ਮੁਤਾਬਕ ਤਿੰਨਾਂ ਲੋਕਾਂ ਨੂੰ ਲੰਬੀ ਤਲਾਸ਼ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਬਚਾਅ ਕਰਮੀਆਂ ਨੇ ਬਾਹਰ ਕੱਢਿਆ। ਉਨ੍ਹਾਂ ਵਿੱਚੋਂ ਦੋ ਨਰਾਇਣ ਮੁਦਾਨਾ (49) ਅਤੇ ਗੋਕੁਲ ਮੇਡੀਸੇਟੀ (47) ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਕ ਔਰਤ ਹਰੀਤਾ ਮੁਦਨਾ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਬਚਾਅ ਕਰਮੀਆਂ ਨੇ ਉਸਦੀ ਜਾਨ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੜਾਕੇ ਦੀ ਠੰਡ ਕਾਰਨ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਦਸ ਦਈਏ ਅਮਰੀਕਾ ਵਿਚ ਭਾਰੀ ਬਰਫਬਾਰੀ ਦੇ ਕਾਰਣ ਹੁਣ ਤਕ 60 ਦੇ ਕਰੀਬ ਮੌਤਾ ਹੋ ਚੁਕੀਆ ਹਨ। ਇਸਦੇ ਨਾਲ 25 ਤੋਂ ਵਧ ਲੋਕ ਪਰਾਭਿਵਤ ਹੋ ਚੁਕੇ ਹਨ।