ਨਵੀਂ ਦਿੱਲੀ: ਅਗਸਤ ਮਹੀਨੇ ਦੇ ਪਹਿਲੇ ਹੀ ਦਿਨ ਬਹੁਤ ਹੀ ਚੰਗੀ ਖ਼ਬਰ ਮਿਲੀ ਹੈ। ਦਰਅਸਲ, ਮੰਗਲਵਾਰ ਤੋਂ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 99.75 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ। ਅੱਜ ਤੋਂ ਦਿੱਲੀ ‘ਚ 19 ਕਿਲੋ ਦਾ LPG ਸਿਲੰਡਰ 1680 ਰੁਪਏ ‘ਚ ਮਿਲੇਗਾ। ਹਾਲਾਂਕਿ ਘਰੇਲੂ ਗੈਸ ਸਿਲੰਡਰ ਯਾਨੀ ਤੁਹਾਡੇ ਘਰਾਂ ‘ਚ ਵਰਤੇ ਜਾਣ ਵਾਲੇ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਹੋਟਲਾਂ ਜਾਂ ਸੜਕ ਕਿਨਾਰੇ ਵਿਕਰੇਤਾ ਕਰਦੇ ਹਨ।
ਸੰਸ਼ੋਧਿਤ ਦਰਾਂ ਦੇ ਨਾਲ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਹੁਣ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਕ੍ਰਮਵਾਰ 1,802.50 ਰੁਪਏ, 1,640.50 ਰੁਪਏ ਅਤੇ 1,852.50 ਰੁਪਏ ਹੋਵੇਗੀ। ਦੱਸ ਦੇਈਏ ਕਿ ਅਪ੍ਰੈਲ ਅਤੇ ਮਈ ‘ਚ ਕੀਮਤਾਂ ‘ਚ ਕਟੌਤੀ ਤੋਂ ਬਾਅਦ ਪਹਿਲੀ ਵਾਰ ਜੂਨ ‘ਚ LPG ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ।
