ਦੇਸ਼ ਦੇ ਹਵਾਈ ਸਫ਼ਰ ‘ਚ ਅੱਜ ਵੱਡਾ ਸੰਕਟ ਦੇਖਣ ਨੂੰ ਮਿਲਿਆ, ਜਦੋਂ IndiGo ਦੀਆਂ ਫ਼ਲਾਈਟ ਕੈਂਸਿਲੇਸ਼ਨ ਨੇ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਅਹਿਮਦਾਬਾਦ ਸਮੇਤ ਮੁੱਖ ਏਅਰਪੋਰਟਸ ‘ਤੇ ਯਾਤਰੀਆਂ ਨੂੰ ਬਹੁਤ ਪਰੇਸ਼ਾਨ ਕੀਤਾ। ਜਾਣਕਾਰੀ ਦੇ ਮੁਤਾਬਕ, ਚਾਰ ਵੱਡੇ ਸ਼ਹਿਰਾਂ ‘ਚ 191 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
DGCA ਨੇ ਤਲਬ ਕੀਤਾ IndiGo ਪ੍ਰਬੰਧਨ
ਲਗਾਤਾਰ ਵੱਧ ਰਹੀ ਓਪਰੇਸ਼ਨਲ ਗੜਬੜ ਤੋਂ ਬਾਅਦ DGCA ਨੇ ਮੰਗਲਵਾਰ ਦੁਪਹਿਰ IndiGo ਦੇ ਸਿਨੀਅਰ ਅਧਿਕਾਰੀਆਂ ਨੂੰ ਦਫ਼ਤਰ ਬੁਲਾਇਆ। ਦਿੱਲੀ, ਹੈਦਰਾਬਾਦ ਅਤੇ ਅਹਿਮਦਾਬਾਦ ਵਿੱਚ ਹੀ 100 ਤੋਂ ਵੱਧ ਫ਼ਲਾਈਟਾਂ ਰੱਦ ਹੋ ਚੁੱਕੀਆਂ ਹਨ, ਜਦੋਂ ਕਿ ਮੁੰਬਈ ‘ਚ IndiGo ਦੀਆਂ 85 ਉਡਾਣਾਂ ਕੈਂਸਲ ਹੋਈਆਂ।
IndiGo ਵੱਲੋਂ ਹਾਲਾਤ ਸੰਭਾਲਣ ਲਈ “ਕੈਲੀਬ੍ਰੇਟਡ ਐਫਰਟਸ” ਦਾ ਦਾਵਾ ਕੀਤਾ ਜਾ ਰਿਹਾ ਹੈ, ਪਰ ਦੇਸ਼ ਭਰ ਵਿੱਚ ਕੈਂਸਿਲੇਸ਼ਨ ਅਤੇ ਡਿਲੇ ਜਾਰੀ ਹਨ, ਜਿਸ ਨਾਲ ਸਥਿਤੀ ਹੋਰ ਵੀ ਖਰਾਬ ਹੋ ਰਹੀ ਹੈ। ਹਾਲਾਂਕਿ DGCA ਨੇ ਅਜੇ ਤੱਕ ਕੋਈ ਅਧਿਕਾਰਿਕ ਜਾਂਚ ਸ਼ੁਰੂ ਨਹੀਂ ਕੀਤੀ।
ਪੁਣੇ ਏਅਰਪੋਰਟ ‘ਤੇ ਭਾਰੀ ਹੰਗਾਮਾ
ਪੁਣੇ ਏਅਰਪੋਰਟ ਡਾਇਰੈਕਟਰ ਦੇ ਅਨੁਸਾਰ:
- 8 ਆਗਮਨ ਅਤੇ 8 ਪ੍ਰਸਥਾਨ ਫ਼ਲਾਈਟਾਂ ਕੈਂਸਲ
- 11 ਏਅਰਕ੍ਰਾਫਟ ਗ੍ਰਾਊਂਡ ‘ਤੇ ਖੜੇ
- 19 ਫ਼ਲਾਈਟਾਂ ਇਕ ਘੰਟੇ ਤੋਂ ਵੱਧ ਲੇਟ
ਸਭ ਤੋਂ ਵੱਡੀ ਸਮੱਸਿਆ ਇਹ ਕਿ IndiGo ਦੇ ਕਈ ਏਅਰਕ੍ਰਾਫਟ ਕ੍ਰੂ ਦੇ ਇੰਤਜ਼ਾਰ ਵਿੱਚ ਬੇਸ ‘ਤੇ ਖੜੇ ਹਨ, ਜਿਸ ਕਰਕੇ ਏਅਰਪੋਰਟ ਦੀ ਕਾਰ ਪਾਰਕਿੰਗ ਅਤੇ ਐਪਰਨ ਖੇਤਰ ਬਲਾਕ ਹੋ ਰਿਹਾ ਹੈ। ਪੁਣੇ ਏਅਰਪੋਰਟ ਨੇ ਕਿਹਾ ਕਿ ਸਾਰੇ ਵਿਭਾਗ ਮਿਲ ਕੇ ਕੰਜੇਸ਼ਨ ਨੂੰ ਕੰਟਰੋਲ ਕਰ ਰਹੇ ਹਨ ਅਤੇ ਯਾਤਰੀਆਂ ਦੀ ਸੁਵਿਧਾ ਸਭ ਤੋਂ ਵੱਡੀ ਤਰਜੀਹ ਹੈ।
ਚਾਰ ਵੱਡੇ ਸ਼ਹਿਰਾਂ ਦਾ ਅੱਪਡੇਟ
- ਦਿੱਲੀ: 191 ਕੈਂਸਿਲੇਸ਼ਨ (48 ਡਿਪਾਰਚਰ, 47 ਅਰਾਈਵਲ ਕੇਵਲ IndiGo ਦੀਆਂ)
- ਮੁੰਬਈ: 85 ਫ਼ਲਾਈਟ ਕੈਂਸਲ
- ਹੈਦਰਾਬਾਦ: 68 ਫ਼ਲਾਈਟ ਕੈਂਸਲ
- ਅਹਿਮਦਾਬਾਦ: 5 ਫ਼ਲਾਈਟ ਕੈਂਸਲ
