ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀਰਵਾਰ ਨੂੰ ਆਪਣੇ 2 ਦਿਨਾਂ ਦੇ ਦੌਰੇ ਲਈ ਦਿੱਲੀ ਪਹੁੰਚ ਗਏ ਹਨ। ਪੁਤਿਨ ਦੇ ਇਸ ਦੌਰੇ ਨੂੰ ਭਾਰਤ ਦੀ ਕੂਟਨੀਤੀ ਲਈ ਬਹੁਤ ਮਹੱਤਵਪੂਰਨ ਅਤੇ ਰਣਨੀਤਕ ਮੰਨਿਆ ਜਾ ਰਿਹਾ ਹੈ, ਪੂਰੀ ਦੁਨੀਆ ਦੀ ਇਸ ਤੇ’ ਨਜ਼ਰ ਰਹੇਗੀ
PM ਮੋਦੀ ਨੇ ਕੀਤਾ ਨਿੱਘਾ ਸੁਆਗਤ :
ਪਾਲਮ ਏਅਰਪੋਰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਪੁਤਿਨ ਦਾ ਸਵਾਗਤ ਕੀਤਾ
ਅੱਜ ਰਾਤ ‘ਡਿਨਰ ਡਿਪਲੋਮੇਸੀ’ ਅਤੇ ਰਣਨੀਤਕ ਗੱਲਬਾਤ :
ਰਾਸ਼ਟਰਪਤੀ ਪੁਤਿਨ ਅੱਜ ਰਾਤ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ‘ਤੇ ਡਿਨਰ ਵਿੱਚ ਸ਼ਾਮਲ ਹੋਣਗੇ। ਇਸ ਮੁਲਾਕਾਤ ਵਿੱਚ ਕਈ ਅਹਿਮ ਮੁੱਦਿਆਂ ‘ਤੇ ਗੈਰ-ਰਸਮੀ ਗੱਲਬਾਤ ਹੋਣ ਦੀ ਉਮੀਦ ਹੈ
ਯੂਕਰੇਨ ਸੰਕਟ : ਮੰਨਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਰੂਸ-ਯੂਕਰੇਨ ਜੰਗ ਨੂੰ ਰੋਕਣ ਜਾਂ ਸ਼ਾਂਤ ਕਰਨ ਦੇ ਸੰਭਾਵਿਤ ਵਿਕਲਪਾਂ ‘ਤੇ ਵੀ ਚਰਚਾ ਕਰ ਸਕਦੇ ਹਨ।
ਆਰਥਿਕ ਸਹਿਯੋਗ : ਅਮਰੀਕੀ ਟੈਰਿਫ ਦੇ ਵਧਦੇ ਦਬਾਅ ਦੇ ਮੱਦੇਨਜ਼ਰ, ਦੋਵੇਂ ਦੇਸ਼ ਵਪਾਰ, ਊਰਜਾ ਅਤੇ ਰੱਖਿਆ ਸਹਿਯੋਗ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵੱਡੇ ਐਲਾਨ ਕਰ ਸਕਦੇ ਹਨ



#putinarriveatindia #putinatdelhi #putinnewdelhi #putinmodimeeting
