ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਪਹੁੰਚਦੇ ਹੀ ਪਾਲਮ ਏਅਰਪੋਰਟ ‘ਤੇ ਇਕ ਇਤਹਾਸਿਕ ਪਲਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਜਿਵੇਂ ਹੀ ਪੁਤਿਨ ਜਹਾਜ਼ ਦੀ ਪੌੜੀ ਤੋਂ ਉੱਤਰੇ, ਉਨ੍ਹਾਂ ਦੇ ਸਵਾਗਤ ਲਈ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਂਦੇ ਹੀ ਪੁਤਿਨ ਨੇ ਉਨ੍ਹਾਂ ਨੂੰ ਨਿੱਘੀ ਜੱਫੀ ਪਾ ਲਈ
ਇਹ ਦੋਸਤਾਨਾ ਗਲੇ ਮਿਲਣਾ ਦੋਹਾਂ ਦੇਸ਼ਾਂ ਦੇ ਮਜ਼ਬੂਤ ਨਿੱਜੀ ਅਤੇ ਕੂਟਨੀਤਕ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਆਮ ਤੌਰ ‘ਤੇ ਰਸਮੀ ਰਹਿਣ ਵਾਲੇ ਪੁਤਿਨ ਦਾ ਇਹ ਨਿੱਜੀ ਅੰਦਾਜ਼ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਆਗੂਆਂ ਨੇ ਮੁਸਕਰਾਉਂਦੇ ਹੋਏ ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ। ਤੇ ਇੱਕੋ ਗੱਡੀ ਚ’ ਬੈਠੇ ਪ੍ਰਧਾਨ ਮੰਤਰੀ ਆਵਾਸ ਨੂੰ ਰਵਾਨਾ ਹੋ ਗਏ l ਤੁਹਾਨੂੰ ਦਸਦੀਏ ਪੁਤਿਨ ਦੇ ਇਸ ਦੌਰੇ ਤੇ’ ਟਰੰਪ ਸਮੇਤ ਪੂਰੀ ਦੁਨੀਆ ਦੀਆਂ ਨਜਰਾਂ ਟਿਕੀਆਂ ਹੋਈਆਂ ਨੇ


#PMModi #PutinHugsModi #ModiAtIndia #ModiPutinPictures
