ਉੱਤਰ-ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਨਾਬਾਲਿਗ ਲੜਕੇ ਨੂੰ ਸਕੂਟੀ ਚਲਾਉਣਾ ਭਾਰੀ ਪੈ ਗਿਆ। ਜਿਸਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪੁਲਿਸ ਨੇ ਉਸਦਾ 27 ਹਜਾਰ ਦਾ ਚਲਾਨ ਕੱਟ ਦਿੱਤਾ। ਦੱਸ ਦਈਏ ਕਿ ਇਹ ਨਾਬਾਲਿਗ ਲਡ਼ਕਾ ਚਾਰ ਹੋਰ ਛੋਟੇ ਬੱਚਿਆ ਨੂੰ ਬਿਠਾ ਕੇ ਤੇਜ਼ ਰਫਤਾਰ ਵਿੱਚ ਸਕੂਟੀ ਚਲਾ ਰਿਹਾ ਸੀ ਜਿਸਦੇ ਕਾਰਣ ਕਿਸੇ ਵੱਲ਼ੋ ਇਸਦੀ ਵੀਡੀਓ ਬਣਾ ਕੇ ਸ਼ੋਸਲ ਮੀਡੀਆ ਤੇ ਅਪਲੋਡ ਕਰ ਦਿੱਤੀ ਗਈ।
