ਬੇਅਦਬੀ, ਗੁਰਦੁਆਰਾ ਸਾਹਿਬ ਵਿੱਚ ਚੋਰ ਜੁੱਤੀ ਪਾ ਹੋਇਆ ਦਾਖਿਲ, ਕਿਰਪਾਨ ਨਾਲ ਗੋਲਕ ਤੋਡ਼ ਹੋਇਆ ਫਰਾਰ

ਹਰਿਆਣਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰ ਜੁੱਤੀ ਪਾ ਕੇ ਗੁਰਦੁਆਰੇ ਸਾਹਿਬ ਵਿੱਚ ਦਾਖਿਲ ਹੋਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੀ ਹੋਈ ਕਿਰਪਾਨ ਨਾਲ ਗੋਲਕ ਤੋੜ ਕੇ ਲੈ ਗਿਆ। ਇੰਨਾ ਹੀ ਨਹੀਂ ਚੋਰ ਗੋਲਕ ਦੇ ਨਾਲ-ਨਾਲ ਲਾਊਡ ਸਪੀਕਰ ਅਤੇ ਇਲ੍ਰੈਕਟਾਨਿਰਕ ਚੁੱਲਾ ਵੀ ਚੁੱਕ ਕੇ ਫਰਾਰ ਹੋ ਗਿਆ। ਜਿਸਦੀ ਸਾਰੀ ਘਟਨਾ ਗੁਰੂਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੋਰਾਨ ਪੁਲਿਸ ਨੇ ਮਾਮਲਾ ਦਰਜ ਕਰ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Tags :