ਪੰਜਾਬ ਵਿੱਚ ਹੋਵੇਗਾ ‘ਸਾਡੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ ਵਿੱਚ ਹੋਣਗੇ 41 ਸ਼ੋਅ- ਮੁੱਖ ਮੰਤਰੀ ਮਾਨ

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਵਿੱਚ ਸਾਡੇ ਰਾਮ’ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਹੈ। ਇਸ ਪਹਿਲ ਦਾ ਮੁੱਖ ਮਕਸਦ ਨੌਜਵਾਨਾਂ ਅਤੇ ਆਮ ਲੋਕਾਂ ਤੱਕ ਨਾਟਕ ਦੇ ਰੂਪ ਵਿੱਚ ਰਾਮਾਇਣ ਦੀ ਕਥਾ ਨੂੰ ਪਹੁੰਚਾਉਣਾ ਹੈ। ਇਸ ਦੀ ਸ਼ੁਰੂਆਤ 7 ਅਗਸਤ ਨੂੰ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਤੋਂ ਹੋਵੇਗੀ, ਜਿੱਥੇ ਪਹਿਲੇ ਦੋ ਦਿਨ ਨਾਟਕ ਦਿਖਾਇਆ ਜਾਵੇਗਾ। ਪੂਰੇ ਸੂਬੇ ਵਿੱਚ ਇਸ ਲੜੀ ਤਹਿਤ ਕੁੱਲ 41 ਸ਼ੋਅ ਆਯੋਜਿਤ ਕੀਤੇ ਜਾਣਗੇ।  ਦਰਸ਼ਕਾਂ ਲਈ ਇਹ ਨਾਟਕ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।

ਕਿਨ੍ਹਾਂ 12 ਸ਼ਹਿਰਾਂ ਵਿੱਚ ਹੋਵੇਗਾ ਮੰਚਨ?

ਇਹ ਨਾਟਕ ਪੰਜਾਬ ਦੇ 12 ਪ੍ਰਮੁੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ:

  • ਮੋਹਾਲੀ
  • ਬਠਿੰਡਾ
  • ਫਿਰੋਜ਼ਪੁਰ
  • ਹੁਸ਼ਿਆਰਪੁਰ
  • ਗੁਰਦਾਸਪੁਰ
  • ਜਲੰਧਰ
  • ਪਠਾਨਕੋਟ
  • ਅੰਮ੍ਰਿਤਸਰ
  • ਪਟਿਆਲਾ
  • ਖੰਨਾ
  • ਲੁਧਿਆਣਾ
  • ਸੰਗਰੂਰ

ਆਯੋਜਕਾਂ ਵੱਲੋਂ ਦਰਸ਼ਕਾਂ ਦੀ ਸਹੂਲਤ ਲਈ ਹਰ ਸ਼ਹਿਰ ਵਿੱਚ ਵਧੀਆ ਆਡੀਟੋਰੀਅਮ ਚੁਣੇ ਗਏ ਹਨ।

ਮੁਫ਼ਤ ਪਾਸ ਕਿਵੇਂ ਪ੍ਰਾਪਤ ਕਰੋ?

ਨਾਟਕ ਦੇਖਣ ਦੇ ਇੱਛੁਕ ਲੋਕ ਆਪਣੇ ਮੁਫ਼ਤ ਪਾਸ ਆਸਾਨੀ ਨਾਲ ਆਨਲਾਈਨ ਅਤੇ ਆਫਲਾਈਨ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰਬੰਧ ਇਸ ਲਈ ਕੀਤਾ ਗਿਆ ਹੈ ਤਾਂ ਜੋ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਦੀਪਕ ਬਾਲੀ ਦੇ ਵਿਚਾਰ

ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਚੇਅਰਮੈਨ ਦੀਪਕ ਬਾਲੀ ਨੇ ਦੱਸਿਆ ਕਿ ਇਸ ਨਾਟਕ ਦੀ ਪੂਰੇ ਦੇਸ਼ ਵਿੱਚ ਭਾਰੀ ਮੰਗ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਦੀਆਂ ਤਰੀਖਾਂ ਤੈਅ ਕਰਨ ਲਈ ਕਾਫ਼ੀ ਮਿਹਨਤ ਕਰਨੀ ਪਈ ਹੈ। ਇਸ ਨਾਟਕ ਵਿੱਚ ਰਾਮਾਇਣ ਦੇ ਸਾਰੇ ਮੁੱਖ ਪ੍ਰਸੰਗਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਮੰਚਿਤ ਕੀਤਾ ਜਾਵੇਗਾ।