ਭਾਰੀ ਬਰਸਾਤ ’ਚ ਜਲੰਧਰ ਤੋਂ ਬਠਿੰਡਾ ਜਾ ਰਹੇ ਏਡੀਜੀਪੀਐੱਮਐੱਫ਼ ਫਾਰੂਕੀ ਦੀ ਪਾਇਲਟ ਗੱਡੀ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮੋਗਾ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਚਾਂਦ ਪੁਰਾਣਾ ਕੋਲ ਇਹ ਹਾਦਸਾ ਹੋਇਆ, ਜਿਸ ’ਚ ਚਾਰੋ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ।
ਜਿਸਤੋ ਬਾਅਦ ਸਥਾਨਿਕ ਲੋਕਾਂ ਵਲੋ ਉਹਨਾ ਨੂੰ ਕਾਰ ਵਿੱਚੋ ਬਾਹਰ ਕੱਢ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਪੁਲਿਸ ਮੁਲਾਜ਼ਮ ਝੋਨੇ ਦੇ ਖੇਤ ’ਚ ਜਾ ਡਿੱਗੇ। ਦੱਸਿਆ ਜਾ ਰਿਹਾ ਹੈ ਕਿ ਜਿਪਸੀ ਸੜਕ ਤੋਂ ਫਿਸਲ ਕੇ ਕਿਨਾਰੇ ’ਤੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
