ਜੁਰਮਾਨੇ ਤੋਂ ਜੇਲ੍ਹ ਤੱਕ… 31 ਜੁਲਾਈ ਤੋਂ ਪਹਿਲਾਂ ਨਹੀਂ ਭਰੀ ITR ਤਾਂ ਹੋਵੇਗਾ ਨੁਕਸਾਨ

ਜੇਕਰ ਤੁਸੀਂ ਇਨਕਮ ਟੈਕਸ ਦੇ ਦਾਇਰੇ ‘ਚ ਆਉਂਦੇ ਹੋ ਤਾਂ ਜਲਦੀ ITR ਫਾਈਲ ਕਰੋ। ਵਿੱਤੀ ਸਾਲ 2022-23 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਹੈ। ਦੱਸ ਦੇਈਏ ਕਿ ਡੈੱਡਲਾਈਨ ਤੋਂ ਪਹਿਲਾਂ ITR ਫਾਈਲ ਨਾ ਕਰਨ ‘ਤੇ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ।

ਦੱਸ ਦੇਈਏ ਕਿ ਲੇਟ ਰਿਟਰਨ ਭਰਨ ਦਾ ਵਿਕਲਪ 31 ਦਸੰਬਰ 2023 ਤੱਕ ਉਪਲਬਧ ਹੈ, ਪਰ ਇਸਦੇ ਲਈ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ। 5 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲਿਆਂ ਨੂੰ 5,000 ਰੁਪਏ ਦਾ ਜੁਰਮਾਨਾ ਲੱਗੇਗਾ। ਦੂਜੇ ਪਾਸੇ, ਜੇਕਰ ਤੁਸੀਂ 31 ਦਸੰਬਰ ਤੋਂ ਬਾਅਦ ITR ਫਾਈਲ ਕਰਦੇ ਹੋ, ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਹ ਲੇਟ ਜੁਰਮਾਨਾ ਦੇਰੀ ਦੀ ਮਿਆਦ ‘ਤੇ ਨਿਰਭਰ ਕਰਦਾ ਹੈ।

ਇਸ ਤੋਂ ਇਲਾਵਾ ਜੋ ਲੋਕ ਸਮੇਂ ‘ਤੇ ਆਪਣੀ ਆਈਟੀਆਰ ਫਾਈਲ ਨਹੀਂ ਕਰਦੇ ਹਨ, ਉਨ੍ਹਾਂ ਨੂੰ ਟੈਕਸ ਕਟੌਤੀ ਦਾ ਨੁਕਸਾਨ ਵੀ ਹੋਵੇਗਾ। ਜਿਹੜੇ ਲੋਕ 31 ਜੁਲਾਈ ਤੱਕ ਆਈਟੀਆਰ ਫਾਈਲ ਨਹੀਂ ਕਰਦੇ ਹਨ, ਉਨ੍ਹਾਂ ਤੋਂ ਰਿਟਰਨ ਭਰਨ ਤੱਕ ਹਰ ਮਹੀਨੇ ਇੱਕ ਪ੍ਰਤੀਸ਼ਤ ਵਿਆਜ ਵਸੂਲਿਆ ਜਾਵੇਗਾ। ITR ਫਾਈਲ ਕਰਦੇ ਸਮੇਂ ਘੱਟ ਆਮਦਨ ਦਾ ਐਲਾਨ ਕਰਨ ‘ਤੇ 50 ਤੋਂ 200 ਫੀਸਦੀ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਇਹ ਜੁਰਮਾਨਾ ਕੁੱਲ ਟੈਕਸ ਬਿੱਲ ਦੀ ਰਕਮ ‘ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਤਿੰਨ ਮਹੀਨੇ ਤੋਂ ਲੈ ਕੇ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।