ਸੰਘਰਸ਼ ਭਰਿਆ ਜੀਵਨ ਹੋਣ ਦੇ ਬਾਵਜੂਦ ਮਾਂ ਹੀਰਾਬੇਨ ਅੱਗੇ ਵੱਧਦੇ ਰਹੇ: ਪ੍ਰਧਾਨ ਮੰਤਰੀ ਮੋਦੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਦਾ ਅੱਜ ਸਵੇਰੇ ਅਹਿਮਾਦਾਬਾਦ ਵਿੱਚ ਦੇਹਾਂਤ ਹੋ ਗਿਆ। ਉਹਨਾਂ ਨੇ 100 ਸਾਲ ਦੀ ਉਮਰ ਵਿੱਚ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਤਾ ਨੂੰ ਮੋਢਾ ਦਿੱਤਾ। ਮੋਦੀ ਜੀ ਦੀ ਮਾਤਾ ਜੋ ਕਿ ਗਾਂਧੀਨਗਰ ਸ਼ਹਿਰ ਦੇ ਨੇੜੇ ਆਪਣੇ ਛੋਟੇ ਜਿਹੇ ਰੇਸਨ ਪਿੰਡ ਵਿੱਚ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦੇ ਬਹੁਤ ਕਰੀਬ ਸਨ ਉਹ ਅਕਸਰ ਹੀ ਆਪਣੀ ਮਾਂ ਦੇ ਜ਼ਿੰਦਗੀ ਭਰੇ ਸੰਘਰਸ਼ ਨੂੰ ਲੈ ਕੇ ਹਮੇਸ਼ਾ ਭਾਵੁਕ ਹੋ ਜਾਂਦੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਅਖਬਾਰ ਦੇ ਲੇਖ ਵਿੱਚ ਆਪਣੀ ਮਾਤਾ ਸੰਘਰਸ਼ ਭਰੇ ਜਿੰਦਗੀ ਬਾਰੇ ਜ਼ਿਕਰ ਕਰਦੇ ਹੋਏ ਲਿਖਿਆ ਸੀ ਕਿ ਉਸਦੀ ਮਾਤਾ ਨੇ ਆਪਣੀ ਜਿੰਦਗੀ ਵਿੱਚ ਬਹੁਤ ਹੀ ਔਕੜਾ ਦੇਖੀਆਂ ਪਰ ਇਸਦੇ ਬਾਵਜੂਦ ਵੀ ਉਹ ਅੱਗੇ ਵੱਧਦੇ ਰਹੇ। ਉਹਨਾਂ ਨੇ ਲੋਕਾਂ ਦੇ ਘਰਾਂ ਦੇ ਝੂਠੇ ਬਰਤਨ ਮਾਂਜ ਕੇ ਉਹਨਾਂ ਨੂੰ ਪੜਾਇਆ-ਲਿਖਾਇਆਂ। ਮਾਂ ਹੀਰਾਬੇਨ ਦਾ ਸਾਰਾ ਜੀਵਨ ਔਕੜਾ ਵਿੱਚ ਹੀ ਰਿਹਾ ਜਿਸ ਕਰਕੇ ਉਹ ਪੜ੍ਹ-ਲਿਖ ਵੀ ਨਹੀਂ ਸਕੇ। ਪਰਿਵਾਰ ਵਿੱਚ ਸਭ ਤੋਂ ਵੱਡੀ ਸੰਤਾਨ ਹੋਣ ਕਾਰਨ ਹੀਰਾਬੇਨ ਨੇ ਬਾਖੂਬੀ ਆਪਣੇ ਪਰਿਵਾਰ ਨੂੰ ਸਾਂਭਿਆ ਤੇ ਵਿਆਹ ਤੋਂ ਬਾਅਦ ਇਹੀ ਜ਼ਿੰਮੇਵਾਰੀ ਹੀਰਾਬੇਨ ਨੇ ਆਪਣੇ ਸਹੁਰੇਘਰ ਨਿਭਾਈ। ਇਹੀ ਕਾਰਨ ਸੀ ਕਿ ਹੀਰਾਬੇਨ ਆਪਣਾ ਬਚਪਨ ਨਹੀਂ ਜੀਅ ਸਕੀ।